ਘਰ ਦੇ ਬਾਹਰ ਖੜ੍ਹੇ ਆੜ੍ਹਤੀਏ ''ਤੇ ਚਲਾਈਆਂ ਗੋਲੀਆਂ

Friday, Sep 06, 2024 - 05:52 PM (IST)

ਘਰ ਦੇ ਬਾਹਰ ਖੜ੍ਹੇ ਆੜ੍ਹਤੀਏ ''ਤੇ ਚਲਾਈਆਂ ਗੋਲੀਆਂ

ਫਿਰੋਜ਼ਪੁਰ (ਮਲਹੋਤਰਾ) : ਤਿੰਨ ਦਿਨ ਪਹਿਲਾਂ ਕੰਬੋਜ ਨਗਰ ਵਿਚ ਹੋਏ ਤੀਹਰੇ ਕਤਲ ਕਾਂਡ ਦੀ ਗੁੱਥੀ ਅਜੇ ਤੱਕ ਪੁਲਸ ਸੁਲਝਾ ਨਹੀਂ ਸਕੀ ਸੀ ਕਿ ਸ਼ੁੱਕਰਵਾਰ ਦੋ ਅਣਪਛਾਤੇ ਹਮਲਾਵਰਾਂ ਨੇ ਪੁਲਸ ਨੂੰ ਇਕ ਹੋਰ ਚੁਣੌਤੀ ਦਿੰਦੇ ਹੋਏ ਘਰ ਦੇ ਬਾਹਰ ਆੜ੍ਹਤੀਏ 'ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਘਟਨਾ ਪਿੰਡ ਬਾਰੇਕੇ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਵਾਪਰੀ। ਪਤਾ ਲੱਗਾ ਹੈ ਕਿ ਆੜ੍ਹਤ ਦਾ ਕੰਮ ਕਰਨ ਵਾਲਾ ਗੁਰਮੀਤ ਸਿੰਘ ਧਨੋਆ ਉਰਫ ਕਾਲਾ ਕਿਸੇ ਕੰਮ ਲਈ ਸ਼ਹਿਰ ਗਿਆ ਸੀ। 

ਇਸ ਦੌਰਾਨ ਜਦ ਉਹ ਵਾਪਸ ਪਰਤਿਆ ਅਤੇ ਮੋਟਰਸਾਈਕਲ ਆਪਣੇ ਘਰ ਦੇ ਅੱਗੇ ਲਗਾ ਰਿਹਾ ਸੀ ਤਾਂ ਉਸੇ ਵੇਲੇ ਉਸਦੇ ਪਿਛੇ ਆਏ ਦੋ ਅਣਪਛਾਤੇ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਏ ਇਸ ਹਮਲੇ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ ਜਦਕਿ ਹਮਲਾਵਰ ਉਥੋਂ ਫਰਾਰ ਹੋ ਗਏ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਏ ਅਤੇ ਗੁਰਮੀਤ ਸਿੰਘ ਨੂੰ ਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਣ ਉਪਰੰਤ ਪੁਲਸ ਦੇ ਵੱਡੇ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਜਾਂਚ ਕਰਨ ਲਈ ਪਹੁੰਚ ਗਏ। 


author

Gurminder Singh

Content Editor

Related News