ਨੌਜਵਾਨ ਨੂੰ ਪਤਨੀ ਤੇ ਬੱਚਿਆਂ ਦੇ ਸਾਹਮਣੇ ਆਟੋ ''ਚੋਂ ਘੜੀਸ ਕੇ ਕੱਢਿਆ ਬਾਹਰ, ਕੀਤੀ ਕੁੱਟਮਾਰ

Saturday, Sep 14, 2024 - 03:55 AM (IST)

ਜਲੰਧਰ (ਵਰੁਣ)– ਨਿਊ ਗੁਰੂ ਅਮਰ ਦਾਸ ਨਗਰ ਵਿਚ ਰੰਜਿਸ਼ਨ ਇਕ ਨੌਜਵਾਨ ਨੇ ਆਪਣੇ ਸਾਥੀ ਬੁਲਾ ਕੇ ਆਟੋ ਚਾਲਕ ਨੂੰ ਬਾਹਰ ਘੜੀਸ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸ ਦੇ ਹੱਥ ਦੀ ਉਂਗਲ ਦਾ ਕੁਝ ਹਿੱਸਾ ਵੱਢ ਦਿੱਤਾ। ਨੌਜਵਾਨ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਪੀੜਤ ਪੰਕਜ ਪੁੱਤਰ ਦੀਨਾਨਾਥ ਨਿਵਾਸੀ ਨਿਊ ਗੁਰੂ ਅਮਰ ਦਾਸ ਨਗਰ ਨੇ ਦੱਸਿਆ ਕਿ ਬੁੱਧਵਾਰ ਸ਼ਾਮੀਂ ਉਹ ਆਪਣੀ ਪਤਨੀ ਅਤੇ ਭਤੀਜਿਆਂ ਨੂੰ ਨਾਲ ਲੈ ਕੇ ਆਟੋ ਵਿਚ ਜਾ ਰਿਹਾ ਸੀ। ਜਿਉਂ ਹੀ ਉਹ ਘਰ ਤੋਂ ਕੁਝ ਦੂਰੀ ’ਤੇ ਪੁੱਜਾ ਤਾਂ ਉਸ ਨਾਲ ਰੰਜਿਸ਼ ਰੱਖਣ ਵਾਲੇ ਨੌਜਵਾਨ ਨੇ ਉਸ ਦਾ ਰਸਤਾ ਰੋਕ ਲਿਆ। ਪੰਕਜ ਨੇ ਉਸਨੂੰ ਸਾਈਡ ’ਤੇ ਹੋਣ ਨੂੰ ਕਿਹਾ ਤਾਂ ਉਸ ਨੇ ਗਾਲੀ-ਗਲੋਚ ਸ਼ੁਰੂ ਕਰ ਦਿੱਤਾ ਅਤੇ ਆਪਣੇ ਸਾਥੀਆਂ ਨੂੰ ਬੁਲਾ ਲਿਆ।

ਇਹ ਵੀ ਪੜ੍ਹੋ- ਲੋਕਾਂ ਨੂੰ ਸੜਕ 'ਤੇ ਦਿਖੀ ਵਿਅਕਤੀ ਦੀ ਲਾਸ਼, ਪੁਲਸ ਨੇ ਆ ਕੇ ਦੇਖਿਆ ਤਾਂ...

ਪੰਕਜ ਦਾ ਦੋਸ਼ ਹੈ ਕਿ ਉਨ੍ਹਾਂ ਨੌਜਵਾਨਾਂ ਨੇ ਉਸ ਨੂੰ ਉਸਦੀ ਪਤ ਨੀ ਅਤੇ ਬੱਚਿਆਂ ਦੇ ਸਾਹਮਣੇ ਆਟੋ ਵਿਚੋਂ ਜ਼ਬਰਦਸਤੀ ਬਾਹਰ ਘੜੀਸਿਆ ਅਤੇ ਕੁੱਟਮਾਰ ਕੀਤੀ। ਇਕ ਨੌਜਵਾਨ ਨੇ ਕਿਸੇ ਹਥਿਆਰ ਨਾਲ ਉਸ ਦੀ ਉਂਗਲ ਦਾ ਕੁਝ ਹਿੱਸਾ ਵੱਢ ਕੇ ਹੱਥ ਤੋਂ ਹੀ ਵੱਖ ਕਰ ਦਿੱਤਾ। ਪੰਕਜ ਦਾ ਕਹਿਣਾ ਹੈ ਕਿ ਪਹਿਲਾਂ ਵੀ ਉਸ ਨੌਜਵਾਨ ਨਾਲ ਉਸਦਾ ਝਗੜਾ ਹੋਇਆ ਸੀ ਕਿਉਂਕਿ ਉਸ ਨੇ ਉਸ ਕੋਲੋਂ ਪੈਸੇ ਲੈਣੇ ਸਨ। ਉਦੋਂ ਉਸ ਦਾ ਰਾਜ਼ੀਨਾਮਾ ਹੋ ਗਿਆ ਸੀ ਪਰ ਉਹ ਉਸ ਨਾਲ ਰੰਜਿਸ਼ ਰੱਖਦਾ ਸੀ ਅਤੇ ਇਸੇ ਕਾਰਨ ਉਸ ਨੇ ਉਸ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ- ਕੇਜਰੀਵਾਲ ਦੇ ਵਕੀਲ ਦਾ ਵੱਡਾ ਬਿਆਨ ; ''ਉਹ ਹਰ ਫ਼ਾਈਲ 'ਤੇ ਦਸਤਖ਼ਤ ਕਰ ਸਕਦੇ ਹਨ, ਸਿਰਫ਼ ਇਕ ਨੂੰ ਛੱਡ ਕੇ...''

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News