ਮੈਗਨਸ ਕਾਰਲਸਨ ਨੇ ਜਿੱਤਿਆ 960 ਸ਼ਤਰੰਜ ਦਾ ਖਿਤਾਬ

02/18/2018 9:35:45 AM

ਓਸਲੋ (ਨਾਰਵੇ), (ਨਿਕਲੇਸ਼ ਜੈਨ)— ਮੌਜੂਦਾ ਕਲਾਸਿਕ ਵਿਸ਼ਵ ਸ਼ਤਰੰਜ ਚੈਂਪੀਅਨ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਇਕ ਹੋਰ ਉਪਲੱਬਧੀ ਆਪਣੇ ਨਾਂ ਕਰਦਿਆਂ ਭਵਿੱਖ ਦਾ ਵੱਡਾ ਸ਼ਤਰੰਜ ਟੂਰਨਾਮੈਂਟ ਕਹੇ ਜਾਣ ਵਾਲੇ 960 ਸ਼ਤਰੰਜ ਦਾ ਖਿਤਾਬ ਆਪਣੇ ਨਾਂ ਕਰ ਲਿਆ। ਮੈਗਨਸ ਤੇ ਅਮਰੀਕਾ ਦੇ ਨਾਕਾਮੁਰਾ ਵਿਚਾਲੇ 16 ਮੈਚਾਂ ਦੀ ਲੜੀ ਖੇਡੀ ਗਈ, ਜਿਸ ਵਿਚ ਮੈਗਨਸ ਨੇ 14-10 ਨਾਲ ਜਿੱਤ ਦਰਜ ਕਰਦਿਆਂ ਖਿਤਾਬ 'ਤੇ ਕਬਜ਼ਾ ਕਰ ਲਿਆ। 

ਕੀ ਹੈ 960 ਸ਼ਤਰੰਜ 
ਇਸ ਖੇਡ ਵਿਚ ਸ਼ਾਮਲ ਸਾਰੇ ਮੋਹਰਿਆਂ ਦੀ ਸਥਿਤੀ ਬਦਲ ਦਿੱਤੀ ਜਾਂਦੀ ਹੈ ਹਾਲਾਂਕਿ ਕਾਲੇ ਤੇ ਸਫੇਦ ਦੋਵਾਂ ਦੇ ਮੋਹਰੇ ਇਕ-ਦੂਜੇ ਦੀ ਸਥਿਤੀ ਦਾ ਸਵਰੂਪ ਹੁੰਦੇ ਹਨ। ਇਸਦੀ ਖੋਜ ਅਮਰੀਕਾ ਦੇ ਸਾਬਕਾ ਵਿਸ਼ਵ ਚੈਂਪੀਅਨ ਬਾਬੀ ਫਿਸ਼ਰ ਨੇ ਕੀਤੀ ਸੀ, ਇਸ ਲਈ ਇਸ ਨੂੰ ਫਿਸ਼ਰ ਰੇਂਡਮ ਸ਼ਤਰੰਜ ਵੀ ਕਹਿੰਦੇ ਹਨ। ਦਰਅਸਲ ਮੋਹਰਿਆਂ ਦੀ ਸਥਿਤੀ ਬਦਲ ਦੇਣ ਨਾਲ ਖਿਡਾਰੀ ਨੂੰ ਉਸਦੀ ਪਹਿਲਾਂ ਤੋਂ ਤਿਆਰ ਕੀਤੀ ਗਈ ਓਪਨਿੰਗ ਦਾ ਫਾਇਦਾ ਨਹੀਂ ਮਿਲਦਾ ਤੇ ਇਸ ਨਾਲ ਨਵੇਂ ਖਿਡਾਰੀ ਨੂੰ ਬਰਾਬਰੀ ਦਾ ਮੌਕਾ ਮਿਲਦਾ ਹੈ।


Related News