''ਪੁਸ਼ਪਾ 2'' ਦਾ ਟੀਜ਼ਰ ਰਿਲੀਜ਼, ''ਪੁਸ਼ਪਾ ਰਾਜ'' ਬਣ ਅੱਲੂ ਅਰਜੁਨ ਨੇ ਜਿੱਤਿਆ ਲੋਕਾਂ ਦਾ ਦਿਲ

Monday, Apr 08, 2024 - 01:20 PM (IST)

''ਪੁਸ਼ਪਾ 2'' ਦਾ ਟੀਜ਼ਰ ਰਿਲੀਜ਼, ''ਪੁਸ਼ਪਾ ਰਾਜ'' ਬਣ ਅੱਲੂ ਅਰਜੁਨ ਨੇ ਜਿੱਤਿਆ ਲੋਕਾਂ ਦਾ ਦਿਲ

ਮੁੰਬਈ (ਬਿਊਰੋ) : ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਮੋਸਟ ਵੇਟਿਡ ਫ਼ਿਲਮ 'ਪੁਸ਼ਪਾ 2: ਦਿ ਰੂਲ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟੀਜ਼ਰ ਕਾਫੀ ਧਮਾਕੇਦਾਰ ਹੈ ਅਤੇ ਇਸ 'ਚ ਅੱਲੂ ਅਰਜੁਨ ਇਕ ਵਾਰ ਫਿਰ 'ਪੁਸ਼ਪਾ ਰਾਜ' ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਦੇ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ 'ਪੁਸ਼ਪਾ 2: ਦਿ ਰੂਲ' ਦੇ ਟੀਜ਼ਰ 'ਚ ਪੁਸ਼ਪਾ ਰਾਜ ਦਾ ਦਮਦਾਰ ਅੰਦਾਜ਼ ਧੂਮ ਮਚਾਉਣ ਵਾਲਾ ਹੈ। ਟੀਜ਼ਰ 'ਚ ਅੱਲੂ ਸਾੜ੍ਹੀ ਪਹਿਨੇ ਅਤੇ ਪੂਰੇ ਮੇਕਅੱਪ ਨਾਲ ਨਜ਼ਰ ਆ ਰਹੇ ਹਨ। ਅਭਿਨੇਤਾ ਦਾ ਲੁੱਕ ਸਿਰ ਤੋਂ ਪੈਰਾਂ ਤੱਕ ਕਾਫੀ ਪ੍ਰਭਾਵਸ਼ਾਲੀ ਹੈ। 8 ਸੈਕਿੰਡ ਦੇ ਟੀਜ਼ਰ 'ਚ ਵੀ ਐਕਟਰ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਕੁੱਲ ਮਿਲਾ ਕੇ 'ਪੁਸ਼ਪਾ 2: ਦਿ ਰੂਲ' ਦੇ ਟੀਜ਼ਰ ਨੇ ਫ਼ਿਲਮ ਲਈ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ।

PunjabKesari

ਦੱਸ ਦਈਏ ਕਿ ਅੱਲੂ ਅਰਜੁਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ (ਟਵਿੱਟਰ) 'ਤੇ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਜਨਮਦਿਨ ਦੀਆਂ ਸ਼ੁਭਕਾਮਨਾਵਾਂ ਲਈ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ! ਮੇਰਾ ਦਿਲ ਗ੍ਰੈਟੀਟਿਊਡ ਨਾਲ ਭਰਿਆ ਹੋਇਆ ਹੈ। ਕਿਰਪਾ ਕਰਕੇ ਇਸ ਟੀਜ਼ਰ ਨੂੰ ਧੰਨਵਾਦ ਕਹਿਣ ਦੇ ਮੇਰੇ ਤਰੀਕੇ ਦੇ ਰੂਪ ਵਜੋਂ ਲਓ!”

ਸੁਕੁਮਾਰ ਦੁਆਰਾ ਨਿਰਦੇਸ਼ਤ, 'ਪੁਸ਼ਪਾ 2: ਦ ਰੂਲ' ਵਿੱਚ ਰਸ਼ਮਿਕਾ ਮੰਡਾਨਾ, ਫਹਾਦ ਫਾਸਿਲ, ਜਗਦੀਸ਼ ਪ੍ਰਤਾਪ ਭੰਡਾਰੀ ਅਤੇ ਸੁਨੀਲ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਇਹ ਸਾਰੇ ਸਿਤਾਰੇ ਫ਼ਿਲਮ ਦੇ ਪਹਿਲੇ ਭਾਗ 'ਚ ਵੀ ਦਮਦਾਰ ਰੋਲ 'ਚ ਨਜ਼ਰ ਆਏ ਸਨ। 'ਪੁਸ਼ਪਾ 2: ਦਿ ਰੂਲ' ਦੀ ਰਿਲੀਜ਼ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਹ ਫ਼ਿਲਮ ਇਸ ਸਾਲ ਸੁਤੰਤਰਤਾ ਦਿਵਸ ਯਾਨੀਕਿ 15 ਅਗਸਤ 2024 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News