ਗੁਕੇਸ਼ ਨੇ ਨੈਪੋਮਨਿਆਚੀ ਨਾਲ ਖੇਡਿਆ ਡਰਾਅ, ਸਾਂਝੀ ਬੜ੍ਹਤ ’ਤੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ

04/17/2024 10:44:33 AM

ਟੋਰਾਂਟੋ– ਭਾਰਤੀ ਗ੍ਰੈਂਡਮਾਸਟਰ ਡੀ. ਗੁਕੇਸ਼ ਨੇ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਦੇ 10ਵੇਂ ਦੌਰ ਵਿਚ ਰੂਸ ਦੇ ਇਯਾਨ ਨੈਪੋਮਨਿਆਚੀ ਨਾਲ ਡਰਾਅ ਖੇਡ ਕੇ ਇਸ ਖਿਡਾਰੀ ਦੇ ਨਾਲ ਸਾਂਝੀ ਬਡ੍ਹਤ ਕਾਇਮ ਬਰਕਰਾਰ ਰੱਖੀ। ਭਾਰਤੀਆਂ ਵਿਚਾਲੇ ਹੋਏ ਮੁਕਾਬਲੇ ਵਿਚ ਆਰ. ਪ੍ਰਗਿਆਨੰਦਾ ਤੇ ਵਿਦਿਤ ਗੁਜਰਾਤੀ ਨੇ ਵੀ ਅੰਕ ਵੰਡੇ ਜਦਕਿ ਫੈਬਿਆਨੋ ਕਾਰੂਆਨਾ ਨੇ ਫਿਰੋਜ਼ਾ ਅਲੀਰੇਜਾ ਨੂੰ ਤੇ ਹਿਕਾਰੂ ਨਾਕਾਮੂਰਾ ਨੇ ਨਿਜਾਤ ਅਬਾਸੋਵ ਨੂੰ ਹਰਾਇਆ। ਹੁਣ ਸਾਲ ਦੇ ਇਸ ਸਭ ਤੋਂ ਵੱਡੇ ਟੂਰਨਾਮੈਂਟ ਵਿਚ ਸਿਰਫ 4 ਰਾਊਂਡ ਬਚੇ ਹਨ। ਗੁਕੇਸ਼ ਤੇ ਨੈਪੋਮਨਿਆਚੀ ਦੇ ਇਕ ਬਰਾਬਰ 6-6 ਅੰਕ ਹਨ ਜਦਕਿ ਪ੍ਰਗਿਆਨੰਦਾ, ਕਾਰੂਆਨਾ ਤੇ ਨਾਕਾਮੂਰਾ ਇਨ੍ਹਾਂ ਤੋਂ ਅੱਧਾ ਅੰਕ ਪਿੱਛੇ ਹਨ। ਗੁਜਰਾਤੀ ਦੇ 6 ਅੰਕ ਹਨ, ਜਿਸ ਨਾਲ ਉਹ ਇਕੱਲਾ ਛੇਵੇਂ ਸਥਾਨ ’ਤੇ ਕਾਬਜ਼ ਹੈ ਜਦਕਿ ਅਲੀਰੇਜਾ 3.5 ਅੰਕਾਂ ਤੇ ਅਬਾਸੋਵ 2 ਅੰਕ ਲੈ ਕੇ ਦੌੜ ਵਿਚੋਂ ਬਾਹਰ ਹੋ ਗਿਆ ਹੈ।
ਨੈਪੋਮਨਿਆਚੀ ਕਾਲੇ ਜਾਂ ਸਫੈਦ ਮੋਹਰਿਆਂ ਨਾਲ ਜ਼ਿਆਦਾ ਜ਼ੋਖ਼ਿਮ ਨਹੀਂ ਲੈ ਰਿਹਾ ਹੈ, ਜਿਸ ਨਾਲ ਉਸ ਨੂੰ ਆਪਣੀ ਮਜ਼ਬੂਤ ਖੇਡ ਦੀ ਬਦੌਲਤ ਅਜੇ ਤਕ 10 ਦੌਰ ਵਿਚ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ ਹੈ।ਪ੍ਰਗਿਆਨੰਦਾ ਨੂੰ ਵੀ ਸਿਰਫ ਦੂਜੇ ਦੌਰ ਵਿਚ ਗੁਕੇਸ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਜਿਹੜੀ ਉਸਦੀ ਇਕਲੌਤੀ ਹਾਰ ਸੀ। ਉਸ ਨੇ ਤੇ ਗੁਜਰਾਤੀ ਨੇ 39 ਚਾਲਾਂ ਤੋਂ ਬਾਅਦ ਅੰਕ ਵੰਡਣ ’ਤੇ ਸਹਿਮਤੀ ਦਿੱਤੀ।


Aarti dhillon

Content Editor

Related News