ਭਾਰਤੀ-ਅਮਰੀਕੀ ਗੋਲਫਰ ਭਾਟੀਆ ਨੂੰ ਖਿਤਾਬ, ਅਗਸਤਾ ਮਾਸਟਰਸ ’ਚ ਬਣਾਈ ਜਗ੍ਹਾ
Tuesday, Apr 09, 2024 - 10:28 AM (IST)

ਅਮਰੀਕਾ– ਭਾਰਤੀ ਅਮਰੀਕੀ ਗੋਲਫਰ ਅਕਸ਼ੈ ਭਾਟੀਆ ਨੇ ਪਲੇਅ ਆਫ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇੱਥੇ ਵਾਲੇਰੋ ਟੈਕਸਾਸ ਓਪਨ ਦਾ ਖਿਤਾਬ ਜਿੱਤਿਆ ਤੇ ਅਗਲੇ ਮਹੀਨੇ ਹੋਣ ਵਾਲੇ ਅਗਸਤਾ ਮਾਸਟਰਸ ਵਿਚ ਜਗ੍ਹਾ ਬਣਾ ਲਈ। ਭਾਟੀਆ ਨੇ ਪਹਿਲੀ ਵਾਰ ਕਿਸੇ ਮੇਜਰ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਹੈ। ਭਾਟੀਆ ਨੇ ਪਲੇਅ ਆਫ ਵਿਚ ਡੈਨੀ ਮੈਕਾਰਥੀ ਨੂੰ ਪਛਾੜਿਆ, ਜਿਸ ਨੇ ਆਖਰੀ 9 ਹੋਲ ਵਿਚੋਂ 8 ਬਰਡੀਆਂ ਕੀਤੀਆਂ। 22 ਸਾਲਾ ਭਾਟੀਆ (67) ਨੇ ਦਿਨ ਦੀ ਸ਼ੁਰੂਆਤ ਚਾਰ ਸ਼ਾਟਾਂ ਦੀ ਬੜ੍ਹਤ ਨਾਲ ਕੀਤੀ ਸੀ ਤੇ ਫਿਰ 6 ਸ਼ਾਟਾਂ ਦੀ ਬੜ੍ਹਤ ਬਣਾਉਣ ਵਿਚ ਸਫਲ ਰਿਹਾ ਪਰ ਮੈਕਾਰਥੀ ਨੇ ਜ਼ੋਰਦਾਰ ਵਾਪਸੀ ਕੀਤੀ, ਜਿਸ ਨਾਲ 72 ਹੋਲਾਂ ਤੋਂ ਬਾਅਦ ਦੋਵੇਂ ਖਿਡਾਰੀਆਂ ਦਾ ਸਕੋਰ 20 ਅੰਡਰ ਰਿਹਾ। ਭਾਟੀਆ ਨੇ ਇਸ ਤੋਂ ਬਾਅਦ ਪਲੇਅ ਆਫ ਵਿਚ ਪਹਿਲੇ ਵਾਧੂ ਹੋਲ ਵਿਚ ਬਰਡੀ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ।