ਮੇਘਾ ਪ੍ਰਦੀਪ ਨੇ ਏਸ਼ੀਅਨ ਸੇਲਿੰਗ ਚੈਂਪੀਅਨਸ਼ਿਪ ’ਚ ਕਾਂਸੀ ਤਗਮਾ ਜਿੱਤਿਆ

Saturday, Apr 20, 2024 - 11:02 AM (IST)

ਮੇਘਾ ਪ੍ਰਦੀਪ ਨੇ ਏਸ਼ੀਅਨ ਸੇਲਿੰਗ ਚੈਂਪੀਅਨਸ਼ਿਪ ’ਚ ਕਾਂਸੀ ਤਗਮਾ ਜਿੱਤਿਆ

ਟੋਕੀਓ–ਭਾਰਤ ਦੀ ਕਿਸ਼ਤੀ ਚਾਲਕ ਮੇਘਾ ਪ੍ਰਦੀਪ ਨੇ ਸ਼ੁੱਕਰਵਾਰ ਨੂੰ ਏਸ਼ੀਆਈ ਕੈਨੋ ਸਪ੍ਰਿੰਟ ਚੈਂਪੀਅਨਸ਼ਿਪ 2024 ਵਿਚ ਮਹਿਲਾਵਾਂ ਦੀ ਸੀ 1-500 ਮੀਟਰ ਪ੍ਰਤੀਯੋਗਿਤਾ ਦਾ ਕਾਂਸੀ ਤਮਗਾ ਜਿੱਤ ਲਿਆ। ਜਾਪਾਨ ਦੇ ਟੋਕੀਓ ਵਿਚ ਆਯੋਜਿਤ ਚੈਂਪੀਅਨਸ਼ਿਪ ਵਿਚ ਮੇਘਾ ਪ੍ਰਦੀਪ ਨੇ 2:28.027 ਦਾ ਸਮਾਂ ਕੱਢ ਕੇ ਤੀਜੇ ਸਥਾਨ ’ਤੇ ਰਹੀ। ਅਰਜੁਨ ਸਿੰਘ ਤੇ ਸੁਨੀਲ ਸਿੰਘ ਸਲਾਮ ਪੁਰਸ਼ਾਂ ਦੇ ਸੀ 2-500 ਮੀਟਰ ਫਾਈਨਲ ਵਿਚ ਛੇਵੇਂ ਸਥਾਨ ’ਤੇ ਰਹੇ ਤੇ ਪੈਰਿਸ 2024 ਓਲੰਪਿਕ ਲਈ ਕੋਟਾ ਸਥਾਨ ਹਾਸਲ ਕਰਨ ਤੋਂ ਖੁੰਝ ਗਏ।


author

Aarti dhillon

Content Editor

Related News