ਆਲੂ ਅਰਜੁਨ ਦੀ ਫ਼ਿਲਮ ''ਪੁਸ਼ਪਾ 2'' ਦੇ ਪਹਿਲੇ ਗੀਤ ''ਪੁਸ਼ਪਾ ਪੁਸ਼ਪਾ'' ਨੇ ਜਿੱਤਿਆ ਲੋਕਾਂ ਦਾ ਦਿਲ

05/02/2024 5:28:35 PM

ਮੁੰਬਈ (ਬਿਊਰੋ) : ਦੱਖਣੀ ਫ਼ਿਲਮ ਇੰਡਸਟਰੀ ਦੇ ਸਭ ਤੋਂ ਖੂਬਸੂਰਤ ਅਦਾਕਾਰਾਂ 'ਚੋਂ ਇੱਕ ਅੱਲੂ ਅਰਜੁਨ ਦੀ ਕਾਫੀ ਉਡੀਕੀ ਜਾ ਰਹੀ ਫ਼ਿਲਮ 'ਪੁਸ਼ਪਾ 2' ਦਾ ਪਹਿਲਾ ਗੀਤ 'ਪੁਸ਼ਪਾ ਪੁਸ਼ਪਾ' ਬੀਤੇ ਦਿਨੀਂ ਯਾਨੀਕਿ 1 ਮਈ ਨੂੰ ਰਿਲੀਜ਼ ਹੋ ਗਿਆ ਹੈ, ਜਿਸ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 'ਪੁਸ਼ਪਾ ਪੁਸ਼ਪਾ' ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਨਿਰਮਾਤਾਵਾਂ ਨੇ ਇਸ ਗੀਤ ਦਾ ਇੱਕ ਪ੍ਰੋਮੋ, ਅੱਲੂ ਅਰਜੁਨ ਦੇ ਦੋ ਪੋਸਟਰ ਅਤੇ ਇੱਕ GIF ਵੀ ਸਾਂਝਾ ਕੀਤਾ ਹੈ।  

'ਪੁਸ਼ਪਾ ਪੁਸ਼ਪਾ' ਗੀਤ 'ਚ ਅੱਲੂ ਅਰਜੁਨ ਦੀ ਜੁੱਤੀ ਸਟੈਪ, ਫੋਨ ਸਟੈਪ ਅਤੇ ਚਾਹ ਸਟੈਪ ਦੇਖਿਆ ਜਾ ਸਕਦਾ ਹੈ। 'ਪੁਸ਼ਪਾ ਪੁਸ਼ਪਾ' ਗੀਤ ਨੂੰ ਸਾਊਥ ਫ਼ਿਲਮ ਇੰਡਸਟਰੀ ਦੇ ਸ਼ਾਨਦਾਰ ਸੰਗੀਤਕਾਰ ਦੇਵੀ ਸ਼੍ਰੀ ਪ੍ਰਸਾਦ ਨੇ ਕੰਪੋਜ਼ ਕੀਤਾ ਹੈ। ਇਸ ਫ਼ਿਲਮ ਦੇ ਗੀਤਾਂ ਦੇ ਬੋਲ ਚੰਦਰ ਬੋਸ ਨੇ ਲਿਖੇ ਹਨ, ਜਿਸ ਨੇ 'ਆਰ. ਆਰ. ਆਰ.' ਦੇ ਗੀਤ 'ਨਾਟੂ-ਨਾਟੂ' ਨੇ ਆਸਕਰ ਜਿੱਤਿਆ ਹੈ।

ਕਦੋਂ ਰਿਲੀਜ਼ ਹੋਵੇਗੀ ਫਿਲਮ ਪੁਸ਼ਪਾ 2?
ਅੱਲੂ ਅਰਜੁਨ ਦੇ ਪ੍ਰਸ਼ੰਸਕਾਂ ਨੂੰ 'ਪੁਸ਼ਪਾ 2' ਲਈ ਹੋਰ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ ਫ਼ਿਲਮ ਨੂੰ ਰਿਲੀਜ਼ ਹੋਣ 'ਚ ਅਜੇ ਸਾਢੇ ਤਿੰਨ ਮਹੀਨੇ ਬਾਕੀ ਹਨ। 'ਪੁਸ਼ਪਾ 2' 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ। ਇਸ ਦਾ ਨਿਰਦੇਸ਼ਨ ਸੁਕੁਮਾਰ ਨੇ ਕੀਤਾ ਹੈ। ਰਸ਼ਮਿਕਾ ਮੰਡਾਨਾ ਅਤੇ ਅੱਲੂ ਅਰਜੁਨ ਦੀ ਮਜ਼ੇਦਾਰ ਰੋਮਾਂਟਿਕ ਕੈਮਿਸਟਰੀ ਫ਼ਿਲਮ 'ਚ ਇੱਕ ਵਾਰ ਫਿਰ ਦੇਖਣ ਨੂੰ ਮਿਲੇਗੀ।
 


sunita

Content Editor

Related News