ਸਰਵੇਸ਼ ਕੁਸ਼ਾਰੇ ਨੇ ਦੂਜੀ ਵਾਰ ਜਿੱਤਿਆ ਹਾਈ ਜੰਪ ਦਾ ਖਿਤਾਬ

Monday, Apr 22, 2024 - 03:52 PM (IST)

ਸਰਵੇਸ਼ ਕੁਸ਼ਾਰੇ ਨੇ ਦੂਜੀ ਵਾਰ ਜਿੱਤਿਆ ਹਾਈ ਜੰਪ ਦਾ ਖਿਤਾਬ

ਕੈਲੀਫੋਰਨੀਆ (ਵਾਰਤਾ)– ਭਾਰਤ ਦੇ ਸਰਵੇਸ਼ ਕੁਸ਼ਾਰੇ ਨੇ ਮਾਊਂਟ ਸੈਕ ਰਿਲੇਅ 2024 ਐਥਲੈਟਿਕਸ ਮੀਟ ਵਿਚ ਪੁਰਸ਼ਾਂ ਦਾ ਹਾਈ ਜੰਪ ਏਲੀਟ ਖਿਤਾਬ ਜਿੱਤ ਲਿਆ। ਅਮਰੀਕਾ ਦੇ ਕੈਲੀਫੋਰਨੀਆ ਦੇ ਵਾਲਟਨ ਵਿਚ ਹਿਲਮਰ ਲਾਜ ਸਟੇਡੀਅਮ ਵਿਚ ਸਰਵੇਸ਼ ਕੁਸ਼ਾਰੇ ਨੇ ਸੈਸ਼ਨ ਦੇ ਸਰਵਸ੍ਰੇਸ਼ਠ 2.23 ਮੀਟਰ ਦੇ ਜੰਪ ਨਾਲ ਮਾਊਂਟ ਸੈਕ ਰਿਲੇਅ 2024 ਐਥਲੈਟਿਕਸ ਮੀਟ ਦਾ ਖਿਤਾਬ ਜਿੱਤਿਆ। ਕੁਸ਼ਾਰੇ ਪਿਛਲੇ ਸਾਲ ਹਾਂਗਝੋਊ ਵਿਚ ਏਸ਼ੀਅਨ ਖੇਡਾਂ ਵਿਚ 2.26 ਮੀਟਰ ਦੀ ਕੋਸ਼ਿਸ਼ ਨਾਲ ਚੌਥੇ ਸਥਾਨ ’ਤੇ ਰਿਹਾ ਸੀ। ਉਸ ਨੇ ਮਾਊਂਟ ਸੈਨ ਐਟੋਨੀਓ ਕਾਲਜ ਵਿਚ 2.23 ਮੀਟਰ ਦੇ ਜੰਪ ਨਾਲ ਪਹਿਲਾ ਸਥਾਨ ਹਾਸਲ ਕੀਤਾ।


author

Tarsem Singh

Content Editor

Related News