ਕਪਤਾਨ ਬਣ ਕੇ ਪੋਲਾਰਡ ਨੇ ਖੇਡੀ ਤੂਫਾਨੀ ਪਾਰੀ, ਆਪਣੇ ਨਾਂ ਦਰਜ ਕੀਤਾ ਇਹ ਰਿਕਾਰਡ

Thursday, Apr 11, 2019 - 02:27 PM (IST)

ਕਪਤਾਨ ਬਣ ਕੇ ਪੋਲਾਰਡ ਨੇ ਖੇਡੀ ਤੂਫਾਨੀ ਪਾਰੀ, ਆਪਣੇ ਨਾਂ ਦਰਜ ਕੀਤਾ ਇਹ ਰਿਕਾਰਡ

ਸਪੋਰਟਸ ਡੈਸਕ— ਕਿਰੋਨ ਪੋਲਾਰਡ (83) ਦੀ ਧਮਾਕੇਦਾਰ ਪਾਰੀ ਦੀ ਬਦੌਲਤ ਮੁੰਬਈ ਨੇ ਬੁੱਧਵਾਰ ਨੂੰ ਜਿੱਤ ਦਾ ਚੌਕਾ ਲਗਾਇਆ। ਇੱਥੇ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਰੋਮਾਂਚਕ ਮੁਕਾਬਲੇ 'ਚ ਮੇਜ਼ਬਾਨ ਮੁੰਬਈ ਨੇ ਪੰਜਾਬ ਨੂੰ 3 ਵਿਕਟ ਨਾਲ ਹਾਰ ਦਿੱਤੀ। ਇਸ ਜਿੱਤ ਦੇ ਨਾਲ ਹੀ ਮੁੰਬਈ ਦੀ ਟੀਮ ਅੰਕ ਤਾਲਿਕਾ 'ਚ 8 ਅੰਕਾਂ ਦੇ ਨਾਲ ਤੀਸਰੇ ਨੰਬਰ 'ਤੇ ਪਹੁੰਚ ਗਈ ਹੈ।PunjabKesari ਮੈਚ ਦੇ ਅਸਲੀ ਹੀਰੋ ਕਿਰੋਨ ਪੋਲਾਰਡ ਨੇ 31 ਗੇਂਦਾਂ 'ਤੇ 3 ਚੌਕਿਆਂ ਤੇ 10 ਛੱਕਿਆਂ ਦੀ ਮਦਦ ਨਾਲ 83 ਦੌੜਾਂ ਦੀ ਤੂਫਾਨੀ ਅਰਧ ਸੈਂਕੜੇ ਦੀ ਪਾਰੀ ਖੇਡੀ। ਪੋਲਾਰਡ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਕਈ ਨਵੇਂ ਕੀਰਤੀਮਾਨ ਬਣਦੇ-ਬਣਦੇ ਰਹਿ ਗਏ। ਮੁੰਬਈ ਇੰਡੀਅਨਸ ਵੱਲੋਂ ਇਕ ਪਾਰੀ 'ਚ ਲਗਾਇਆ ਗਿਆ ਇਹ ਦੂਜਾ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਸ਼੍ਰੀਲੰਕਾਈ ਕ੍ਰਿਕਟਰ ਸਨਥ ਜੈਸੂਰਿਆ ਨੇ ਇੰਡੀਅਨ ਟੀ-20 ਲੀਗ ਦੇ ਪਹਿਲੇ ਸੀਜਨ ਦੀ ਇਕ ਪਾਰੀ 'ਚ 11 ਛੱਕੇ ਲਗਾਏ ਸਨ।PunjabKesari
ਕਪਤਾਨੀ 'ਚ ਡੈਬਿਊ ਕਰਦੇ ਹੋਏ ਪੋਲਾਰਡ ਨੇ ਇੰਡੀਅਨ ਟੀ-20 ਲੀਗ ਦਾ ਦੂਜਾ ਸਭ ਤੋਂ ਉਤਮ ਵਿਅਕਤੀਗਤ ਸਕੋਰ ਵੀ ਸਥਾਪਤ ਕੀਤਾ ਹੈ। ਇਸ ਤੋਂ ਪਹਿਲਾਂ ਬਤੋਰ ਕਪਤਾਨ ਆਪਣੇ ਪਹਿਲੇ ਹੀ ਮੈਚ 'ਚ ਦਿੱਲੀ ਦੇ ਸ਼੍ਰੇਅਸ ਅਇਅਰ ਨੇ 93 ਦੌੜਾਂ ਬਣਾਈਆਂ ਸਨ। ਇਸ ਮੈਚ 'ਚ ਪੋਲਾਰਡ ਨੇ ਸਿਰਫ 22 ਗੇਂਦਾਂ 'ਤੇ ਆਪਣਾ ਅਰਧ ਸੈਕੜਾਂ ਪੂਰਾ ਕੀਤਾ। ਇਹ ਪੋਲਾਰਡ ਦਾ ਪੰਜਵਾਂ ਸਭ ਤੋਂ ਤੇਜ਼ ਅਰਧ ਸੈਂਕੜੇ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2016 'ਚ 17 ਗੇਂਦਾਂ 'ਤੇ ਵੀ ਅਰਧ ਸੈਂਕੜਾ ਲਗਾਇਆ ਸੀ, ਜੋ ਉਨ੍ਹਾਂ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ।


Related News