ਵਿਦੇਸ਼ ਭੇਜ ਕੇ ਪੀ. ਆਰ. ਕਰਵਾਉਣ ਦੀ ਆੜ ’ਚ ਠੱਗੇ 9 ਲੱਖ, ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Sunday, Feb 15, 2026 - 10:19 AM (IST)
ਲੁਧਿਆਣਾ (ਗੌਤਮ) : ਵਿਦੇਸ਼ ਭੇਜ ਕੇ ਪੀ. ਆਰ. ਦਿਵਾਉਣ ਬਦਲੇ 9 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਥਾਣਾ ਦੁੱਗਰੀ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਪੁਲਸ ਨੇ ਗੁਰਪਾਲ ਨਗਰ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਦੇ ਬਿਆਨਾਂ ’ਤੇ ਭਗਵੰਤ ਸਿੰਘ ਅਤੇ ਯੂਅਰ ਇਮੀਗ੍ਰੇਸ਼ਨ ਦੇ ਅਰਸ਼ਦੀਪ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : CNG ਗੈਸ ਵਾਲਾ ਟੈਂਕਰ ਹਾਦਸੇ ਦਾ ਸ਼ਿਕਾਰ, ਲੋਕ ਮਦਦ ਦੀ ਥਾਂ ਚੋਰੀ ਕਰ ਲੈ ਗਏ ਮੋਬਾਈਲ ਤੇ ਪਰਸ
ਪੁਲਸ ਨੂੰ ਦਿੱਤੇ ਬਿਆਨਾਂ ’ਚ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਉਸ ਨੂੰ ਕੈਨੇਡਾ ਭੇਜ ਕੇ ਪੀ. ਆਰ. ਕਰਵਾ ਕੇ ਦੇਣ ਲਈ 9 ਲੱਖ ਰੁਪਏ ਲੈ ਲਏ ਪਰ ਮੁਲਜ਼ਮ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸ ਦੀ ਰਾਸ਼ੀ ਵਾਪਸ ਕੀਤੀ। ਵਾਰ-ਵਾਰ ਕਹਿਣ ’ਤੇ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸਬ-ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
