ਜਸਟਿਨ ਥਾਮਸ ਨੇ ਜਿੱਤਿਆ ਫਲੋਰਿਡਾ ਹੋਂਡਾ ਕਲਾਸਿਕ ਖਿਤਾਬ

02/27/2018 5:26:47 PM

ਨਵੀਂ ਦਿੱਲੀ, (ਬਿਊਰੋ)— ਫਲੋਰਿਡਾ ਵਿੱਚ ਚੱਲ ਰਹੇ ਹੋਂਡਾ ਕਲਾਸਿਕ ਨੂੰ ਜਸਟਿਨ ਥਾਮਸ ਨੇ ਜਿੱਤ ਲਿਆ ਹੈ । ਜਸਟਿਨ ਨੂੰ ਅਮਰੀਕਾ ਦੇ ਲਿਊਕ ਲਿਸਟ ਨੇ ਸਖਤ ਟੱਕਰ ਦਿੱਤੀ ਸੀ । ਪਰ ਆਖਰੀ ਸਮੇ ਤੱਕ ਜਸਟਿਨ ਨੇ ਆਪਣੀ ਲੀਡ ਬਣਾਏ ਰੱਖੀ । ਜਿਸਦਾ ਨਤੀਜਾ ਉਨ੍ਹਾਂ ਨੂੰ ਜਿੱਤ ਦੇ ਰੂਪ ਵਿੱਚ ਮਿਲਿਆ । ਫਾਈਨਲ ਰਾਉਂਡ ਵਿੱਚ 69 ਦਾ ਸਕੋਰ ਬਣਾਉਣ ਵਾਲੇ ਇੰਗਲੈਂਡ ਦੇ ਟਾਮੀ ਫਲੀਟਵੁਡ ਚੌਥੇ ਸਥਾਨ 'ਤੇ ਰਹੇ । ਉਥੇ ਹੀ, 14 ਵਾਰ ਜੇਤੂ ਰਹੇ ਸਾਬਕਾ ਨੰਬਰ ਵਨ ਗੋਲਫਰ ਟਾਈਗਰ ਵੁਡ 12ਵੇਂ ਸਥਾਨ ਉੱਤੇ ਰਹੇ । 

ਅਮਰੀਕਾ ਦੇ 33 ਸਾਲਾਂ ਦੇ ਲਿਸਟ ਨੇ ਹਾਲਾਂਕਿ ਪੀ.ਜੀ.ਏ. ਟੂਰ ਦੇ ਦੌਰਾਨ ਚੰਗੀ ਸ਼ੁਰੂਆਤ ਕੀਤੀ ਸੀ । ਸ਼ੁਰੂਆਤ ਵਿੱਚ ਉਨ੍ਹਾਂ ਨੇ ਲਗਾਤਾਰ ਬੋਗੀ ਮਾਰੀ ਪਰ ਬਾਅਦ ਵਿੱਚ ਉਹ ਆਪਣੇ ਪ੍ਰਦਰਸ਼ਨ ਵਿੱਚ ਨਿਰੰਤਰਤਾ ਨਹੀਂ ਰੱਖ ਸਕੇ । ਨੌਂ ਵਿੱਚੋਂ ਤਿੰਨ ਬਰਡੀਜ਼ ਲਗਾਕੇ ਜਸਟਿਨ ਪਲੇਅ ਆਫ ਵਿੱਚ ਪੁੱਜੇ ਸਨ । ਉਥੇ ਹੀ, ਦੂਜੇ ਪਾਸੇ ਦੁਨੀਆ ਦੇ 10 ਨੰਬਰ ਦੇ ਗੋਲਫਰ ਰੋਰੀ ਮੈਕਲਾਰੀ ਵੀ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ।


Related News