LEO ਅਦਾਕਾਰ ਮੈਥਿਊ ਥਾਮਸ ਦਾ ਪਰਿਵਾਰ ਸੜਕ ਹਾਦਸੇ 'ਚ  ਜ਼ਖਮੀ, 1 ਦੀ ਮੌਤ

Thursday, May 16, 2024 - 02:20 PM (IST)

LEO ਅਦਾਕਾਰ ਮੈਥਿਊ ਥਾਮਸ ਦਾ ਪਰਿਵਾਰ ਸੜਕ ਹਾਦਸੇ 'ਚ  ਜ਼ਖਮੀ, 1 ਦੀ ਮੌਤ

ਮੁੰਬਈ- ਮਲਿਆਲਮ ਅਦਾਕਾਰ ਮੈਥਿਊ ਥਾਮਸ ਦੇ ਪਰਿਵਾਰ 'ਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਹੈ। 15 ਮਈ ਦੀ ਸਵੇਰ ਨੂੰ ਅਦਾਕਾਰ ਦਾ ਪਰਿਵਾਰ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ ਉਨ੍ਹਾਂ ਦਾ ਪਰਿਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਵੀ ਖਬਰਾਂ ਹਨ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਦੀ ਵੀ ਮੌਤ ਹੋ ਗਈ ਹੈ।

PunjabKesari
ਦਰਅਸਲ, ਮੈਥਿਊ ਥਾਮਸ ਦਾ ਪਰਿਵਾਰ ਇੱਕ ਪਰਿਵਾਰਕ ਸਮਾਗਮ ਤੋਂ ਵਾਪਸ ਆ ਰਿਹਾ ਸੀ ਜਦੋਂ ਉਨ੍ਹਾਂ ਦੀ ਜੀਪ ਕੇਰਲ ਦੇ ਕੋਚੀ ਦੇ ਸਸਥਾਮੁਗਲ ਵਿੱਚ ਇੱਕ ਅੰਡਰ-ਕੰਕਸਟ੍ਰਕਸ਼ਨ ਹਾਈਵੇਅ 'ਤੇ ਪਲਟ ਗਈ। ਖਬਰਾਂ ਮੁਤਾਬਕ ਮੈਥਿਊ ਥਾਮਸ ਦੇ ਪਿਤਾ ਬੀਜੂ, ਮਾਂ ਸੁਜ਼ੈਨ ਅਤੇ ਬੀਨਾ ਦਾ ਪਤੀ ਸਾਜੂ ਜ਼ਖਮੀ ਹੋ ਗਏ ਹਨ ਅਤੇ ਹਸਪਤਾਲ 'ਚ ਦਾਖਲ ਹਨ। ਮੈਥਿਊ ਥਾਮਸ ਦਾ ਭਰਾ ਜੌਹਨ, ਜੋ ਹਾਦਸੇ ਦੇ ਸਮੇਂ ਜੀਪ ਚਲਾ ਰਿਹਾ ਸੀ, ਵੀ ਹਸਪਤਾਲ ਵਿੱਚ ਹੈ। ਇਸ ਦੌਰਾਨ ਹਾਦਸੇ ਵਿੱਚ 61 ਸਾਲਾ ਬੀਨਾ ਡੇਨੀਅਲ ਦੀ ਮੌਤ ਹੋ ਗਈ ਹੈ। ਇਸ ਵੱਡੇ ਹਾਦਸੇ ਤੋਂ ਬਾਅਦ ਪੁਲਸ ਤੁਰੰਤ ਉੱਥੇ ਪਹੁੰਚ ਗਈ ਅਤੇ ਜਾਂਚ ਕਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਮੈਥਿਊ ਥਾਮਸ ਦੀ ਫਿਲਮ 'ਕੱਪ' ਜਲਦ ਹੀ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਫਿਲਮ ਦਾ ਟੀਜ਼ਰ ਵੀ 21 ਅਪ੍ਰੈਲ ਨੂੰ ਰਿਲੀਜ਼ ਹੋ ਚੁੱਕਾ ਹੈ। ਇਸ ਦਾ ਨਿਰਦੇਸ਼ਨ ਡੈਬਿਊ ਕਰਨ ਵਾਲੇ ਸੰਜੂ ਵੀ ਸੈਮੂਅਲ ਨੇ ਕੀਤਾ ਹੈ।


author

Aarti dhillon

Content Editor

Related News