ਇਟਲੀ ''ਚ ਕ੍ਰਿਕਟ ਟੂਰਨਾਮੈੱਟ, ਸੰਨਜਵਾਨੀ ਦੀ ਟੀਮ ਨੇ ਜਿੱਤਿਆ ਪਹਿਲਾ ਇਨਾਮ
Wednesday, May 08, 2024 - 03:47 PM (IST)

ਮਿਲਾਨ/ਇਟਲੀ (ਸਾਬੀ ਚੀਨੀਆ): ਬ੍ਰਦਰ ਕ੍ਰਿਕਟ ਕਲੱਬ ਲੋਨੀਗੋ ਦੁਆਰਾ ਹਰੇਕ ਸਾਲ ਦੇ ਵਾਂਗ ਲੋਨੀਗੋ ਸ਼ਹਿਰ ਵਿਖੇ ਇਕ ਰੋਜ਼ਾ ਕ੍ਰਿਕਟ ਟੂਰਨਾਮੈੱਟ ਕਰਵਾਇਆ ਗਿਆ। ਜੋ ਕਿ ਅਮਨ ਕ੍ਰਿਕਟ ਕਲੱਬ ਸਨਜੁਆਨੀ ਦੀ ਟੀਮ ਨੇ ਗੈਰੀ ਕ੍ਰਿਕਟ ਕਲੱਬ ਆਰਜੀਨਿਆਨੋ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ।ਇਸ ਪ੍ਰਕਾਰ ਸੰਨਜੁਵਾਨੀ ਕਲੱਬ ਦੀ ਟੀਮ ਨੂੰ ਪਹਿਲਾ ਸਥਾਨ ਅਤੇ ਆਰਜੀਨਿਆਨੋ ਦੀ ਟੀਮ ਨੂੰ ਦੂਜਾ ਸਥਾਨ ਹਾਸਿਲ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ : 19 ਮਈ ਨੂੰ 20ਵਾਂ ਫੁੱਟਬਾਲ ਟੂਰਨਾਮੈਂਟ ਤੇ ਸੱਭਿਆਚਾਰਕ ਮੇਲਾ
ਇਸ ਟੂਰਨਾਮੈੱਟ ਵਿੱਚ ਇਟਲੀ ਦੇ ਵੱਖ-ਵੱਖ ਇਲਾਕਿਆਂ ਤੋਂ ਅੱਠ ਕਲੱਬਾਂ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਸਨ। ਇਸ ਟੂਰਨਾਮੈੱਟ ਨੂੰ ਕਰਵਾਉਣ ਲਈ ਸ: ਕਮਲਜੀਤ ਸਿੰਘ, ਸੋਨੂੰ ਵਰਮਾ,ਬਿੱਟਾ ਭਾਜੀ, ਗੁਰੀ ਧਾਲੀਵਾਲ, ਪੂਨੀਤ ਕੁਮਾਰ,ਕਪਿਲ ਕੁਮਾਰ,ਹਰਜੋਤ ਸਿੰਘ,ਬਲਜੀਤ ਸਿੰਘ,ਅਮਿੱਤ ਕੁਮਾਰ ਆਦਿ ਵੱਲੋਂ ਵੀ ਭਰਵਾਂ ਸਹਿਯੋਗ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ