ਫਿਲਮ ਸ਼ੋਲੇ ''ਚ ਜੈ-ਵੀਰੂ ਦੀ ਨਿਸ਼ਾਨੇਬਾਜ਼ੀ ਦੇਖ ਕੇ ਸ਼ੂਟਰ ਬਣੀ ਮੇਹੁਲੀ

04/09/2018 2:22:58 PM

ਨਵੀਂ ਦਿੱਲੀ—ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਦਾ ਜਲਵਾ ਜਾਰੀ ਰਿਹਾ। ਪਹਿਲਾਂ ਮਨੂੰ ਭਾਕਰ ਅਤੇ ਹੀਨਾ ਸਿੰਧੂ ਨੇ ਸੋਨ ਅਤੇ ਚਾਂਦੀ ਦੇ ਤਮਗੇ 'ਤੇ ਨਿਸ਼ਾਨਾ ਬੰਨਿਆ। ਇਸਦੇ ਬਾਅਦ ਮੇਹੁਲੀ ਘੋਸ਼ ਨੇ ਚਾਂਦੀ ਅਤੇ ਅਪੂਰਵੀ ਚੰਦੇਲੀ ਨੂੰ ਤਾਂਬੇ ਦਾ ਤਮਗਾ ਜਿੱਤਿਆ। ਇਸ 'ਚ ਦੋ ਰਾਏ ਨਹੀਂ ਹੈ ਕਿ ਮੌਜੂਦਾ ਸਮੇਂ 'ਚ ਭਾਰਤ ਦੇ ਕੋਲ ਵਰਲਡ ਕਲਾਸ ਸ਼ੂਟਰਸ ਦੀ ਨਵੀਂ ਖੇਪ ਤਿਆਰ ਹੈ। ਵੱਡੇ ਇਵੇਂਟਸ 'ਚ ਨੌਜਵਾਨ ਸ਼ੂਟਰਾਂ ਨੇ ਦੁਨੀਆ ਨੂੰ ਆਪਣੇ ਹੋਣ ਦਾ ਅਹਿਸਾਸ ਕਰਾਇਆ ਹੈ। ਅਤੇ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਵੀ ਖੁਦ ਨੂੰ ਸਾਬਿਤ ਕੀਤਾ ਹੈ।

-ਕੁਝ ਅੰਕਾਂ ਨਾਲ ਸੋਨ ਤਮਗੇ ਤੋਂ ਦੂਰੀ ਹੋਈ ਮੇਹੁਲੀ
ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਫਾਈਨਲ 'ਚ ਸਿਰਫ ਕੁਝ ਅੰਕਾਂ ਨਾਲ ਮੇਹੁਲੀ ਸੋਨ ਤਮਗੇ ਤੋਂ ਦੂਰ ਹੋ ਗਈ। ਉਨ੍ਹਾਂ ਨੂੰ ਚਾਂਦੀ ਦਾ ਤਮਗਾ ਹਾਸਿਲ ਹੋਇਆ। ਉਥੇ ਹੀ ਆਪੂਰਵੀ ਚੰਦੇਲਾ ਨੇ ਨੂੰ ਤਾਂਬੇ ਦੇ ਤਮਗੇ ਨਾਲ ਸਬਰ ਕਰਨਾ ਪਿਆ। ਇਸ ਮੁਕਾਬਲੇ 'ਚ ਸੋਨ ਤਮਗਾ ਸਿੰਗਾਪੁਰ ਦੀ ਮਾਰਟੀਨਾ ਲਿੰਡਸੇ ਵੈਲਾਸੋ ਮਿਲਿਆ। ਮੇਹੁਲ ਅਤੇ ਮਾਰਟੀਨਾ ਦੋਨਾਂ ਦਾ ਫਾਈਨਲ 'ਚ ਸਕੋਰ 247.2 ਹੀ ਸੀ। ਪਰ ਸਿੰਗਪੁਰ ਦੀ ਨਿਸ਼ਾਨੇਬਾਜ਼ ਨੇ ਸ਼ੂਟ ਆਫ 'ਚ 10.3 ਦਾ ਨਿਸ਼ਾਨਾ ਲਗਾਉਂਦੇ ਹੋਏ ਸੋਨ ਤਮਗਾ ਜਿੱਤ ਲਿਆ। ਮੇਹੁਲੀ ਨੇ 9.9 ਦਾ ਨਿਸ਼ਾਨਾ ਲਗਾਇਆ। ਅਪੂਰਵੀ ਨੇ ਕੁਲ225.3 ਅੰਕ ਹਾਸਲ ਕਰ ਤਾਂਬੇ ਦੇ ਤਮਗੇ 'ਤੇ ਕਬਜਾ ਕੀਤਾ।

-ਨਿਸ਼ਾਨੇਬਾਜ਼ੀ 'ਚ ਇਸ ਤਰ੍ਹਾਂ ਆਈ ਮੇਹੁਲੀ
18 ਸਾਲ ਦੀ ਮੇਹੁਲੀ ਘੋਸ਼ ਪੱਛਮੀ ਬੰਗਾਲ ਦੇ ਕਲਿਆਣੀ ਦੀ ਰਹਿਣ ਵਾਲੀ ਹੈ। ਮੇਹੁਲੀ ਉਸ ਸਮੇਂ ਸੁਰਖੀਆਂ 'ਚ ਰਹੀ, ਜਦੋਂ ਉਨ੍ਹਾਂ ਨੇ 2017 ਦੀ ਨੈਸ਼ਨਲ ਸ਼ੁਟਿੰਗ ਚੈਂਪੀਅਨਸ਼ਿਪ 'ਚ 8 ਤਮਗੇ ਜਿੱਤੇ। ਇਸਦੇ ਬਾਅਦ ਸ਼ੂਟਿੰਗ ਵਰਲਡ ਕੱਪ 'ਚ ਉਨ੍ਹਾਂ ਨੇ ਦੋ ਤਮਗੇ ਆਪਣੇ ਨਾਮ ਕੀਤੇ, ਮੇਹੁਲੀ ਬਚਪਨ 'ਚ ਟੀ.ਵੀ. ਸੀਰੀਅਲ ਸੀ.ਆਈ.ਡੀ. ਅਤੇ ਇਸਪੈਕਟਰ ਦਿਆ ਦੀ ਫੈਨ ਰਹੀ। ਟੀ.ਵੀ. 'ਤੇ ਉਨ੍ਹਾਂ ਨੇ ਫਿਲਮ ਸ਼ੋਲੇ ਦੇਖੀ, ਜਿਸ 'ਚ ਜੈ-ਵੀਰੂ ਦੀ ਨਿਸ਼ਾਨੇਬਾਜ਼ੀ ਉਨ੍ਹਾਂ ਨੂੰ ਖੂਬ ਪਸੰਦ ਆਈ, ਇਹ ਸੀਨ ਦੇਖ ਕੇ ਉਨ੍ਹਾਂ ਨੇ ਵੀ ਨਿਸ਼ਾਨੇਬਾਜ਼ੀ 'ਚ ਹੱਥ ਅਜਮਾਉਣ ਦਾ ਮਨ ਬਣਾਇਆ। ਇਸ ਸ਼ੌਕ ਨੇ ਉਨ੍ਹਾਂ ਨੂੰ ਦੁਨੀਆ ਦੇ ਟਾਪ ਸ਼ੂਟਰਾਂ 'ਚ ਪਹੁੰਚਾ ਦਿੱਤਾ।

-ਡ੍ਰਿਪਰੈਸ਼ਨ ਦਾ ਹੋ ਚੁੱਕੀ ਹੈ ਸ਼ਿਕਾਰ
14 ਸਾਲ ਦੀ ਉਮਰ 'ਚ ਇਕ ਹਾਦਸੇ ਨੇ ਉਨ੍ਹਾਂ ਡ੍ਰਿਪੈਰਸ਼ਨ ਦਾ ਸ਼ਿਕਾਰ ਬਣਾ ਦਿੱਤਾ ਸੀ। ਪ੍ਰੈਕਟਿਸ ਦੇ ਦੌਰਾਨ ਫਾਈਰ ਹੋਈ ਗੋਲੀ ਨਾਲ ਇਕ ਵਿਅਕਤੀ ਨੂੰ ਸੱਟ ਲੱਗੀ, ਜਿਸਦੇ ਬਾਆਦ ਉਨ੍ਹਾਂ ਨੂੰ ਨਿਲੰਬਿਤ ਕਰ ਦਿੱਤਾ ਗਿਆ, ਉਸਦੇ ਬਾਅਦ ਉਹ ਬਹੁਤ ਸਮੇਂ ਤੱਕ ਡ੍ਰਿਪਰੈਸ਼ਨ 'ਚ ਰਹੀ ਅਤੇ ਉਨ੍ਹਾਂ ਨੂੰ ਇਸ 'ਚੋਂ ਨਿਕਲਣ ਦੇ ਲਈ ਕਾਉਂਸਲਿੰਗ ਲੈਣੀ ਪਈ। ਇਸਦੇ ਇਲਾਵਾ ਭਾਰਤ ਦੇ ਸਾਬਕਾ ਸ਼ੂਟਰ ਜੈਦੀਪ ਕਰਮਾਕਰ ਨੇ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ 'ਚ ਬਹੁਤ ਮਦਦ ਕੀਤੀ ਇਸਦੇ ਬਾਅਦ ਹੌਲੀ-ਹੌਲੀ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਅਤੇ ਮੇਹੁਲੀ ਨੇ 2016-17 'ਚ ਰਾਸ਼ਟਰੀ ਪੱਧਰ 'ਤੇ ਕਈ ਤਮਗੇ ਜਿੱਤੇ।


Related News