ਟਰੈਂਡਿੰਗ 'ਚ ਛਾਇਆ ਜੈ ਰੰਧਾਵਾ ਦੀ ਫ਼ਿਲਮ 'ਜੇ ਜੱਟ ਵਿਗੜ ਗਿਆ' ਦਾ ਟਰੇਲਰ (ਵੀਡੀਓ)
Saturday, May 04, 2024 - 05:44 PM (IST)
ਐਂਟਰਟੇਨਮੈਂਟ ਡੈਸਕ : ਨਿਰਦੇਸ਼ਕ ਮਨੀਸ਼ ਭੱਟ ਅਤੇ ਗਾਇਕ, ਅਦਾਕਾਰ ਜੈ ਰੰਧਾਵਾ ਦੀ ਫ਼ਿਲਮ 'ਜੇ ਜੱਟ ਵਿਗੜ ਗਿਆ' ਦਾ ਟਰੇਲਰ ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਟਰੇਲਰ ਦੀ ਖ਼ਾਸ ਗੱਲ ਇਹ ਹੈ ਕਿ ਇਹ ਯੂਟਿਊਬ 'ਤੇ ਟਰੈਂਟਿੰਗ ਨੰਬਰ 2 'ਤੇ ਛਾਇਆ ਹੋਇਆ ਹੈ। ਫ਼ਿਲਮ ਦੇ ਟਰੇਲਰ ਨੂੰ ਹੁਣ ਤੱਕ 3 ਮਿਲੀਅਨ ਦੇ ਕਰੀਬ ਯੂਟਿਊਬ 'ਤੇ ਵੇਖਿਆ ਗਿਆ ਹੈ। ਫ਼ਿਲਮ ਦੇ ਟਰੇਲਰ ਨੂੰ ਸਪੀਡ ਰਿਕਾਰਡਸ ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।
ਟਰੇਲਰ ਦੇ ਕੁਮੈਂਟ ਬਾਕਸ 'ਚ ਲੋਕ ਜੈ ਰੰਧਾਵਾ ਦੀ ਅਦਾਕਾਰੀ ਦੀ ਤਾਰੀਫ਼ ਕਰ ਰਹੇ ਹਨ। ਵੱਖ-ਵੱਖ ਕੁਮੈਂਟ ਕਰਕੇ ਫ਼ਿਲਮ ਪ੍ਰਤੀ ਆਪਣੇ ਉਤਸ਼ਾਹ ਦਾ ਪ੍ਰਗਟਾਵਾ ਕਰ ਰਹੇ ਹਨ। ਅਜਿਹੇ 'ਚ ਇੰਝ ਲੱਗਦਾ ਹੈ ਕਿ ਜੈ ਰੰਧਾਵਾ ਦੀ ਇਹ ਫ਼ਿਲਮ ਕੁਝ ਵੱਖਰਾ ਹੀ ਟਰੈਂਡ ਸੈੱਟ ਕਰੇਗੀ।
ਦੱਸ ਦਈਏ ਕਿ 'ਜੇ ਜੱਟ ਵਿਗੜ ਗਿਆ' ਦੇ ਟਰੇਲਰ 'ਚ ਜੈ ਰੰਧਾਵਾ ਦਾ ਦਮਦਾਰ ਵੇਖਣ ਨੂੰ ਮਿਲਦਾ ਹੈ। ਫ਼ਿਲਮ ਦਾ ਟਰੇਲਰ ਐਕਸ਼ਨ ਭਰਪੂਰ ਹੈ, ਜੋ ਹਰੇਕ ਨੂੰ ਫ਼ਿਲਮ ਪ੍ਰਤੀ ਉਤਸ਼ਾਹਿਤ ਕਰਦਾ ਹੈ। ਇਸ ਫ਼ਿਲਮ ਦਾ ਐਕਸ਼ਨ ਵੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਫ਼ਿਲਮ ਬਾਲੀਵੁੱਡ ਦੇ ਹਾਣ ਦੀ ਹੋਵੇਗੀ।
ਟਰੇਲਰ 'ਚ ਇਕ ਪੁੱਤਰ ਦਾ ਮਾਂ ਪ੍ਰਤੀ, ਭੈਣ ਲਈ ਭਰਾ ਦਾ ਕੀ-ਕੀ ਫਰਜ਼ ਹੁੰਦਾ ਹੈ, ਜੋ ਜੈ ਰੰਧਾਵਾ ਬਖੂਬੀ ਨਿਭਾਉਂਦੇ ਨਜ਼ਰ ਆ ਰਹੇ ਹਨ। ਟਰੇਲਰ 'ਚ ਜੈ ਰੰਧਾਵਾ ਮੁਗਲਾਂ ਦੇ ਸਮੇਂ ਸਰਦਾਰਾਂ ਦੇ ਰੁਤਬੇ ਬਾਰੇ ਵੀ ਜ਼ਿਕਰ ਕਰਦਾ ਹੈ।
ਦੱਸਣਯੋਗ ਹੈ ਕਿ 'ਥਿੰਦ ਮੋਸ਼ਨ ਫਿਲਮਜ਼' ਦੇ ਬੈਨਰ ਹੇਠ ਅਤੇ 'ਜਬ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਦਲਜੀਤ ਸਿੰਘ ਥਿੰਦ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਸਹਿ ਨਿਰਮਾਤਾ ਜਗ ਬੋਪਾਰਾਏ ਅਤੇ ਅਮਰਜੀਤ ਸਿੰਘ ਸਰਾਓ ਹਨ। ਫ਼ਿਲਮ ਦੇ ਨਿਰਦੇਸ਼ਨ ਕਮਾਂਡ ਮਨੀਸ਼ ਭੱਟ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ 'ਚੋਬਰ', 'ਮੈਡਲ', 'ਪੰਛੀ' ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਐਕਸ਼ਨ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫ਼ਿਲਮ 'ਚ ਜੈ ਰੰਧਾਵਾ, ਪਵਨ ਮਲਹੋਤਰਾ ਅਤੇ ਦੀਪ ਸਹਿਗਲ ਲੀਡਿੰਗ ਕਿਰਦਾਰ 'ਚ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਨਾਮੀ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ 'ਚ ਵਿਖਾਈ ਦੇਣਗੇ। 17 ਮਈ 2024 ਨੂੰ ਦੇਸ਼-ਵਿਦੇਸ਼ 'ਚ ਵੱਡੇ ਪੱਧਰ 'ਤੇ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦੇ ਕਹਾਣੀਕਾਰ ਜੇ ਮਹਾਰਿਸ਼ੀ, ਸਕਰੀਨ ਪਲੇਅ ਅਤੇ ਡਾਇਲਾਗ ਲੇਖਕ ਅਮਰਜੀਤ ਸਿੰਘ ਸਰਾਓ, ਐਕਸ਼ਨ ਡਾਇਰੈਕਟਰ ਪਰਮਜੀਤ ਢਿੱਲੋਂ, ਕੈਮਰਾਮੈਨ ਨੀਰਜ ਸਿੰਘ, ਸੰਪਾਦਕ ਮਨਦੀਪ ਸਿੰਘ, ਕ੍ਰਿਏਟਿਵ ਹੈਡ ਗੈਰੀ ਸੋਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।