ਸਰਪੰਚ ਦੇ ਕਤਲ ਮਾਮਲੇ ''ਚ ਇਕ ਸਾਲ ਤੋਂ ਫਰਾਰ ਸ਼ਾਰਪ ਸ਼ੂਟਰ ਗ੍ਰਿਫ਼ਤਾਰ
Saturday, Apr 27, 2024 - 12:20 PM (IST)
ਹਿਸਾਰ (ਵਾਰਤਾ)- ਹਰਿਆਣਾ 'ਚ ਹਿਸਾਰ ਐੱਸ.ਟੀ.ਐੱਫ. ਨੇ ਸੋਨੀਪਤ 'ਚ ਇਕ ਸਰਪੰਚ ਦੇ ਕਤਲ ਦੇ ਮਾਮਲੇ 'ਚ ਇਕ ਸਾਲ ਤੋਂ ਫਰਾਰ ਚੱਲ ਰਹੇ ਇਕ ਇਨਾਮੀ ਬਦਮਾਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੁਲਦੀਪ ਉਰਫ਼ ਬੈਂਡਰ 'ਤੇ 5 ਹਜ਼ਾਰ ਦਾ ਇਨਾਮ ਐਲਾਨ ਸੀ। ਬੈਂਡਰ ਨੂੰ ਪਿੰਡ ਮਯਡ ਤੋਂ ਫੜਿਆ ਗਿਆ ਹੈ। ਟੀਮ ਨੇ ਫਿਲਹਾਲ ਹਿਸਾਰ ਦੇ ਸਦਰ ਥਾਣਾ ਖੇਤਰ ਦੇ ਪਿੰਡ ਅਲੀਪੁਰ 'ਚ ਦਸੰਬਰ 2023 'ਚ ਵਿਕਾਸ ਉਰਫ਼ ਕੇ.ਸੀ. ਦਾ ਕਤਲ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰੀ ਦਰਜ ਕੀਤੀ ਹੈ।
ਹਾਲਾਂਕਿ ਦੋਸ਼ੀ ਕਈ ਮਾਮਲੇ 'ਚ ਸ਼ਾਮਲ ਹੈ। ਸ਼ਰਾਬ ਠੇਕੇਦਾਰ ਅਤੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਛਿਛਡਾਨਾ ਦੇ ਸਰਪੰਚ ਦੇ ਚਰਚਿਤ ਕਤਲਕਾਂਡ ਤੋਂ ਇਲਾਵਾ ਪਿੰਡ ਰਾਜਲੀ, ਜ਼ਿਲ੍ਹਾ ਹਿਸਾਰ 'ਚ ਸ਼ਰਾਬ ਠੇਕੇਦਾਰ 'ਤੇ ਜਾਨਲੇਵਾ ਹਮਲੇ 'ਚ ਕੁਲਦੀਪ ਮੁੱਖ ਸ਼ਾਰਪ ਸ਼ੂਟਰ ਰਿਹਾ ਹੈ। ਉਹ ਕਤਲ, ਕਤਲ ਦੀ ਕੋਸ਼ਿਸ਼ ਅਤੇ ਡਕੈਤੀ ਦੇ ਮਾਮਲਿਆਂ 'ਚ 5 ਹਜ਼ਾਰ ਦਾ ਇਨਾਮੀ ਬਦਮਾਸ਼ ਹੈ। ਦੋਸ਼ੀ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਦਿੱਲੀ, ਗੁਰੂਗ੍ਰਾਮ, ਜੋਧਪੁਰ, ਕਟੜਾ, ਮਥੁਰਾ ਆਦਿ ਸਥਾਨਾਂ 'ਤੇ ਲੁਕਦਾ ਰਿਹਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e