ਪਾਕਿਸਤਾਨ ਲਈ ਹਊਆ ਬਣੀ ਭਾਰਤ ਦੀ ‘ਰਾਅ’ ਏਜੰਸੀ

Monday, Apr 22, 2024 - 12:43 PM (IST)

ਪਾਕਿਸਤਾਨ ਲਈ ਹਊਆ ਬਣੀ ਭਾਰਤ ਦੀ ‘ਰਾਅ’ ਏਜੰਸੀ

ਗੁਰਦਾਸਪੁਰ (ਵਿਨੋਦ)-ਦਰਅਸਲ ਸਮੇਂ-ਸਮੇਂ ’ਤੇ ਪਾਕਿਸਤਾਨ ਦੀਆਂ ਸਰਕਾਰਾਂ ਭਾਰਤ ਦੇ ਨਾਂ ਤੋਂ ਡਰਦੀਆਂ ਰਹਿੰਦੀਆਂ ਹਨ ਅਤੇ ਜਦੋਂ ਤੋਂ ਭਾਰਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜ ਹੈ, ਪਾਕਿਸਤਾਨ ਵੱਲੋਂ ਭਾਰਤ ’ਤੇ ਸਿੱਧੇ ਤੌਰ ’ਤੇ ਹਮਲਾ ਕਰਨ ਦੇ ਨਾਲ-ਨਾਲ ਭਾਰਤ ਨੂੰ ਧਮਕੀਆਂ ਦੇਣੀਆਂ ਵੀ ਲਗਭਗ ਬੰਦ ਹੋ ਗਈਆਂ ਹਨ। ਮੌਜੂਦਾ ਸਮੇਂ ’ਚ ‘ਰਾਅ’ ਤੋਂ ਡਰ ਪਾਕਿਸਤਾਨ ’ਚ ਪਨਾਹ ਲੈਣ ਵਾਲੇ ਅੱਤਵਾਦੀਆਂ ਦੇ ਨਾਲ-ਨਾਲ ਸਰਕਾਰ, ਪਾਕਿਸਤਾਨੀ ਫੌਜ, ਰੇਂਜਰਸ ਅਤੇ ਪੁਲਸ ਨੂੰ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਸ਼ਨੀਵਾਰ ਇਸਲਾਮਾਬਾਦ ਵਿਚ ਇਕ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ਵਿਚ ਫੌਜ, ਆਈ. ਐੱਸ. ਆਈ., ਰੇਂਜਰ ਅਤੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਸਮੇਤ ਕੁਝ ਸੀਨੀਅਰ ਸਿਵਲ ਅਧਿਕਾਰੀਆਂ ਨੇ ਹਿੱਸਾ ਲਿਆ। ਇਹ ਬੈਠਕ ਇਸਲਾਮਾਬਾਦ ਸਥਿਤ ਮਿਲਟਰੀ ਹੈੱਡਕੁਆਰਟਰ ’ਚ ਹੋਈ। ਮੀਟਿੰਗ ਵਿਚ ਗ੍ਰਹਿ ਮੰਤਰੀ ਨੇ ਅਧਿਕਾਰੀਆਂ ਦੇ ਸਾਹਮਣੇ ਭਾਰਤੀ ਏਜੰਸੀ ‘ਰਾਅ’ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਬਾਰੇ ਚਰਚਾ ਕੀਤੀ ਅਤੇ ਅਧਿਕਾਰੀਆਂ ਤੋਂ ‘ਰਾਅ’ ਕੋਲੋਂ ਬਚਾਅ ਲਈ ਸੁਝਾਅ ਮੰਗੇ।

ਇਹ ਵੀ ਪੜ੍ਹੋ- ਗਰਭਵਤੀ ਔਰਤ ਨੂੰ ਜਿਊਂਦਾ ਸਾੜਨ ਦਾ ਮਾਮਲਾ: ਮਾਂ ਦੇ ਰੋਂਦੇ-ਕੁਰਲਾਉਂਦੇ ਬੋਲ ਸੁਣ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)

ਗ੍ਰਹਿ ਮੰਤਰੀ ਨੇ ਸਪੱਸ਼ਟ ਕਿਹਾ ਕਿ ਪਾਕਿਸਤਾਨ ਵਿਚ ਪਨਾਹ ਲੈਣ ਵਾਲੇ ਖਾਲਿਸਤਾਨੀ ਅੱਤਵਾਦੀਆਂ ਅਤੇ ਹੋਰ ਵੱਡੇ ਅੱਤਵਾਦੀਆਂ ਪਿੱਛੇ ‘ਰਾਅ’ ਏਜੰਸੀ ਦਾ ਹੱਥ ਹੈ। ਇਸ ਦੇ ਟਾਕਰੇ ਲਈ ਇਹ ਮੀਟਿੰਗ ਬੁਲਾਈ ਗਈ ਹੈ। ਪਾਕਿਸਤਾਨੀ ਪ੍ਰੈੱਸ ਨੂੰ ਇਸ ਮੀਟਿੰਗ ਤੋਂ ਦੂਰ ਰੱਖਿਆ ਗਿਆ ਸੀ ਅਤੇ ਅਧਿਕਾਰੀਆਂ ਨੂੰ ਵੀ ਕਿਹਾ ਗਿਆ ਸੀ ਕਿ ਉਹ ਪ੍ਰੈੱਸ ਨੂੰ ਮੀਟਿੰਗ ਬਾਰੇ ਖਾਸ ਜਾਣਕਾਰੀ ਨਾ ਦੇਣ।
ਦੂਜੇ ਪਾਸੇ ਫੌਜ ਦੇ ਅਧਿਕਾਰੀਆਂ ਨਾਲ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਅਧਿਕਾਰੀਆਂ ਨੇ ਮੀਟਿੰਗ ਵਿਚ ਦੱਸਿਆ ਕਿ ਹੁਣ ਭਾਰਤੀ ਏਜੰਸੀ ‘ਰਾਅ’ ਨੇ ਆਪਣੀਆਂ ਨੀਤੀਆਂ ਅਤੇ ਯੋਜਨਾਵਾਂ ਵਿਚ ਵੱਡੇ ਬਦਲਾਅ ਕੀਤੇ ਹਨ। ਹੁਣ ‘ਰਾਅ’ ਪਾਕਿਸਤਾਨੀ ਨਾਗਰਿਕਾਂ ਨੂੰ ਸਾਡੀਆਂ ਹੀ ਸੁਰੱਖਿਆ ਏਜੰਸੀਆਂ ਤੋਂ ਖਰੀਦ ਕੇ ਸਾਡੇ ਵਿਰੁੱਧ ਵਰਤ ਰਹੀ ਹੈ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਦੋ ਸਕੇ ਭਰਾ, ਇਕ ਦੀ ਮੌਕੇ 'ਤੇ ਮੌਤ

ਆਈ. ਐੱਸ. ਆਈ. ਦੇ ਅਧਿਕਾਰੀਆਂ ਨੇ ਕਿਹਾ ਕਿ ਸਾਡੀ ਫ਼ੌਜ ਦੇ ਕੁਝ ਅਫ਼ਸਰ ‘ਰਾਅ’ ਏਜੰਸੀ ਕੋਲ ਵਿਕ ਗਏ ਹਨ, ਜੋ ਪਾਕਿਸਤਾਨ ਲਈ ਸਭ ਤੋਂ ਵੱਡਾ ਖਤਰਾ ਹਨ। ਸਾਨੂੰ ਅਜਿਹੇ ਲੋਕਾਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਵਿਰੁੱਧ ਠੋਸ ਕਾਰਵਾਈ ਕਰਨ ਦੀ ਲੋੜ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪਾਕਿਸਤਾਨ ’ਚ ਸ਼ਰਨ ਲੈ ਰਹੇ ਖਾਲਿਸਤਾਨੀਆਂ ਦਾ ਕੋਈ ਫਾਇਦਾ ਨਹੀਂ ਤਾਂ ਉਨ੍ਹਾਂ ਨੂੰ ਪਾਕਿਸਤਾਨ ’ਚੋਂ ਬਾਹਰ ਕੱਢ ਦਿੱਤਾ ਜਾਵੇ। ਗ੍ਰਹਿ ਮੰਤਰੀ ਨੇ ਅਧਿਕਾਰੀਆਂ ਨੂੰ ‘ਰਾਅ’ ਏਜੰਸੀ ਦੇ ਟਾਕਰੇ ਲਈ ਠੋਸ ਨੀਤੀ ਬਣਾਉਣ ਦੇ ਹੁਕਮ ਦਿੱਤੇ ਅਤੇ ਇਕ ਹਫ਼ਤੇ ਵਿਚ ਰਿਪੋਰਟ ਪੇਸ਼ ਕਰਨ ਲਈ ਕਿਹਾ।

ਇਹ ਵੀ ਪੜ੍ਹੋ- ਪਤਨੀ ਦੇ ਨਾਜਾਇਜ਼ ਸੰਬੰਧਾਂ ਨੇ ਤਬਾਹ ਕੀਤੀਆਂ ਘਰ ਦੀਆਂ ਖ਼ੁਸ਼ੀਆਂ, ਦੁਖੀ ਹੋਏ ਪਤੀ ਨੇ ਕੀਤੀ ਖ਼ੁਦਕੁਸ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News