ਕਾਨਸ ਫਿਲਮ ਫੈਸਟੀਵਲ ''ਚ ਦਿਖਾਈ ਜਾਵੇਗੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬਾਇਓਪਿਕ

Friday, Apr 19, 2024 - 02:01 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਬਾਇਓਪਿਕ ਬਣਾਈ ਗਈ ਹੈ, ਜੋ 'ਦਿ ਅਪ੍ਰੈਂਟਿਸ' ਦੇ ਟਾਈਟਲ ਨਾਲ ਰਿਲੀਜ਼ ਹੋਵੇਗੀ। ਹਾਲਾਂਕਿ ਇਹ ਫਿਲਮ ਅਗਲੇ ਮਹੀਨੇ  ਕਾਨਸ ਫਿਲਮ ਫੈਸਟੀਵਲ ਵਿੱਚ ਦਿਖਾਈ ਜਾਵੇਗੀ। ਮਸ਼ਹੂਰ ਨਿਰਦੇਸ਼ਕ ਅਲੀ ਅੱਬਾਸੀ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਵੇਂ ਡੋਨਾਲਡ ਟਰੰਪ ਨੇ 1970 ਦੇ ਦਹਾਕੇ ਵਿੱਚ ਨਿਊਯਾਰਕ ਵਿੱਚ ਆਪਣਾ ਰੀਅਲ ਅਸਟੇਟ ਕਾਰੋਬਾਰ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ: ਕੈਨੇਡਾ ਨੇ ਟਰੈਵਲ ਐਡਵਾਈਜ਼ਰੀ ਕੀਤੀ ਅਪਡੇਟ, ਭਾਰਤ 'ਚ ਲੋਕ ਸਭਾ ਚੋਣਾਂ ਦੌਰਾਨ ਚੌਕਸ ਰਹਿਣ ਕੈਨੇਡੀਅਨ

ਇਹ ਫਿਲਮ ਕਾਨਸ ਫਿਲਮ ਫੈਸਟੀਵਲ 'ਚ ਪਾਮ ਡੀ'ਓਰ ਐਵਾਰਡ ਲਈ ਮੁਕਾਬਲਾ ਕਰੇਗੀ। ਟਰੰਪ ਦੀ ਭੂਮਿਕਾ ਅਭਿਨੇਤਾ ਸੇਬੇਸਟੀਅਨ ਸਟੈਨ ਵੱਲੋਂ ਨਿਭਾਈ ਗਈ ਹੈ। ਅਭਿਨੇਤਾ ਜੇਰੇਮੀ ਸਟ੍ਰੌਂਗ ਨੇ ਵਕੀਲ ਰਾਏ ਕੋਹਨ ਦੀ ਭੂਮਿਕਾ ਨਿਭਾਈ ਹੈ। ਬੁਲਗਾਰੀਆਈ ਅਭਿਨੇਤਰੀ ਮਾਰੀਆ ਬਕਾਲੋਵਾ ਨੇ ਟਰੰਪ ਦੀ ਪਹਿਲੀ ਪਤਨੀ ਇਵਾਨਾ ਜ਼ੈਲਨੀਕੋਵਾ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਮੈਨਹਟਨ ਵਿੱਚ ਟਰੰਪ ਟਾਵਰ ਦੇ ਨਿਰਮਾਣ ਬਾਰੇ ਵੀ ਦਿਖਾਇਆ ਜਾਵੇਗਾ।

ਇਹ ਵੀ ਪੜ੍ਹੋ: ਰਾਸ਼ਟਰਪਤੀ ਜ਼ਰਦਾਰੀ ਨੇ ਪਾਕਿ ਦੀ ਸੰਸਦ 'ਚ ਅਲਾਪਿਆ ਕਸ਼ਮੀਰ ਰਾਗ, ਭਾਰਤ ਨੂੰ ਲੈ ਕੇ ਆਖ਼ੀ ਇਹ ਗੱਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


cherry

Content Editor

Related News