ਲਾਰੈਂਸ ਬਿਸ਼ਨੋਈ ਗੈਂਗ ਦੇ 5 ਖ਼ਤਰਨਾਕ ਸ਼ੂਟਰ ਹਥਿਆਰਾਂ ਸਣੇ ਗ੍ਰਿਫ਼ਤਾਰ

Tuesday, Apr 23, 2024 - 04:18 PM (IST)

ਮੋਹਾਲੀ (ਸੰਦੀਪ/ਪਰਦੀਪ) : ਪੁਲਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੂਚਨਾ ਦੇ ਆਧਾਰ ’ਤੇ ਡੇਰਾਬਸੀ ’ਚ ਚੋਰੀ ਦੇ ਬਾਈਕ ’ਤੇ ਘੁੰਮ ਰਹੇ ਦੋ ਸ਼ੂਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੀ ਪਛਾਣ ਹਰਸ਼ਪ੍ਰੀਤ ਸਿੰਘ ਤੇ ਰਾਜਵੀਰ ਸਿੰਘ ਵਾਸੀ ਅੰਬਾਲਾ ਵਜੋਂ ਹੋਈ ਹੈ। ਦੋਵਾਂ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਡੇਰਾਬਸੀ ਬੱਸ ਅੱਡੇ ’ਤੇ ਮੁਲਾਕਾਤ ਕਰਨੀ ਸੀ, ਜਿਨ੍ਹਾਂ ਦੀ ਪਛਾਣ ਡੇਰਾਬਸੀ ਦੇ ਕਾਰਤਿਕ, ਪੰਚਕੂਲਾ ਦੇ ਹਰਮਨਦੀਪ ਤੇ ਰਾਜਸਥਾਨ ਦੇ ਚੁਰੂ ਦੇ ਜੈਦੀਪ ਵਜੋਂ ਹੋਈ। ਸਾਰੇ ਮੁਲਜ਼ਮਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜਿਸ਼ ਰੱਚੀ ਸੀ। ਪੁਲਸ ਨੇ ਮੁਲਜ਼ਮਾਂ ਕੋਲੋਂ .32 ਬੋਰ ਦੇ 4, .30 ਬੋਰ ਦਾ 1 ਪਿਸਤੌਲ, 1 ਰਾਈਫ਼ਲ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : ਵਿਆਹੁਤਾ ਨਾਲ ਨਾਜਾਇਜ਼ ਸੰਬੰਧ, ਸਹੇਲੀਆਂ ਨਾਲ ਵੀ ਬਨਾਉਣਾ ਚਾਹੁੰਦਾ ਸੀ, 10 ਜਣਿਆਂ ਨੇ ਮਿਲ ਕੇ ਕਰਤਾ ਕਤਲ

ਜੇਲ੍ਹ ’ਚ ਬੰਦ ਗੈਂਗਸਟਰ ਮਿੰਟੂ ਦੇ ਸੰਪਰਕ ’ਚ ਸੀ ਜੈਦੀਪ

ਜਾਂਚ ’ਚ ਸਾਹਮਣੇ ਆਇਆ ਹੈ ਕਿ ਜੈਦੀਪ ਲੰਬੇ ਸਮੇਂ ਤੋਂ ਭਿਵਾਨੀ ਜੇਲ੍ਹ ’ਚ ਬੰਦ ਗੈਂਗਸਟਰ ਮਿੰਟੂ ਮੋਦਾਸੀਆ ਦੇ ਸੰਪਰਕ ’ਚ ਸੀ। ਮੋਦਾਸੀਆ ਬਿਸ਼ਨੋਈ ਦਾ ਕਰੀਬੀ ਦੱਸਿਆ ਜਾਂਦਾ ਹੈ ਅਤੇ ਮਿੰਟੂ ਦੇ ਕਹਿਣ ’ਤੇ ਹੀ ਵਾਰਦਾਤ ਕਰਨੀ ਸੀ। ਐੱਸ.ਐੱਸ.ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਡੇਰਾਬਸੀ ਤੇ ਮੋਹਾਲੀ ’ਚ ਕਿੱਥੇ-ਕਿੱਥੇ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 8 ਮੁੰਡਿਆਂ ਵੱਲੋਂ ਕੁੜੀ ਨਾਲ ਕੀਤੇ ਗਏ ਗੈਂਗਰੇਪ ਦੇ ਮਾਮਲੇ 'ਚ ਐੱਸ. ਐੱਸ. ਪੀ. ਦਾ ਵੱਡਾ ਬਿਆਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News