ਜੁਨੈਦ ਖਾਨ ਨੇੇ 58 ਦਿਨਾਂ ਦੇ ਸ਼ੂਟ ਤੋਂ ਬਾਅਦ ਪੂਰੀ ਕੀਤੀ ਆਪਣੀ ਦੂਜੀ ਫਿਲਮ ਦੀ ਸ਼ੂਟਿੰਗ
Saturday, Apr 20, 2024 - 04:33 PM (IST)

ਮੁੰਬਈ (ਬਿਊਰੋ) - ਬਾਲੀਵੁੱਡ ਆਈਕਨ ਆਮਿਰ ਖਾਨ ਦੇ ਬੇਟੇ ਜੁਨੈਦ ਖਾਨ ਬਾਲੀਵੁੱਡ ਇੰਡਸਟਰੀ ’ਚ ਐਂਟਰੀ ਕਰਨ ਲਈ ਤਿਆਰ ਹਨ। ਉਹ ਬਹੁਤ ਹੀ ਖੂਬਸੂਰਤੀ ਨਾਲ ਥੀਏਟਰ ਤੇ ਸਿਨੇਮਾ ’ਚ ਆਪਣਾ ਸੰਤੁਲਨ ਬਣਾਈ ਰੱਖ ਰਹੇ ਹਨ। ਯਸ਼ਰਾਜ ਫਿਲਮਜ਼ ਦੀ ਫਿਲਮ ‘ਮਹਾਰਾਜਾ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਹੇ ਜੁਨੈਦ ਦਾ ਕੰਮ ਪ੍ਰਤੀ ਸਮਰਪਣ ਸਾਫ ਨਜ਼ਰ ਆ ਰਿਹਾ ਹੈ। ਉਸ ਨੇ 58 ਦਿਨਾਂ ਦੀ ਇੰਟੈਂਸ ਸ਼ੂਟ ਤੋਂ ਬਾਅਦ ਹਾਲ ਹੀ ’ਚ ਆਪਣੇ ਦੂਜੇ ਪ੍ਰਾਜੈਕਟ ਦੀ ਸ਼ੂਟਿੰਗ ਨੂੰ ਪੂਰੀ ਕਰ ਲਈ ਹੈ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਘਰ ਪਹੁੰਚੇ ਗਿੱਪੀ ਗਰੇਵਾਲ, ਧੀ ਨੂੰ ਗੋਦੀ ਚੁੱਕ ਕਿਹਾ- ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਦੀਆਂ ਡਲੀਆਂ
ਅਭਿਨੇਤਾ ਦੇ ਇਕ ਨਜ਼ਦੀਕੀ ਸੂਤਰ ਨੇ ਖੁਲਾਸਾ ਕੀਤਾ, ‘‘ਬਿਜ਼ੀ ਸ਼ੈਡਿਊਲ ਹੋਣ ਦੇ ਬਾਵਜੂਦ, ਜੁਨੈਦ ਆਪਣੀ ਬਹੁਮੁਖਤਾ ਦਾ ਪ੍ਰਦਰਸ਼ਨ ਕਰਨਾ ਜਾਰੀ ਰੱਖ ਰਿਹਾ ਹੈ।’’ ਉਸਨੇ ਹਾਲ ਹੀ ’ਚ ਆਪਣੇ ਦੂਜੇ ਦਿਲਚਸਪ ਪ੍ਰਾਜੈਕਟ ਲਈ 58 ਦਿਨਾਂ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਇਲਾਵਾ, ਉਸ ਨੂੰ ਪ੍ਰਿਥਵੀ ਥੀਏਟਰ ਦੇ ਬਾਹਰ ਦੇਖਿਆ ਗਿਆ, ਜੋ ਸਟੇਜ ਤੋਂ ਸਕ੍ਰੀਨ ਤੱਕ ਉਸਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।