ਪੁਰੀ ਬੀਚ 'ਤੇ ਪ੍ਰਭੂ ਸ਼੍ਰੀਰਾਮ ਦੀ ਰੇਤ ਨਾਲ ਬਣੀ ਮੂਰਤੀ ਬਣੀ ਲੋਕਾਂ ਲਈ ਖਿੱਚ ਦਾ ਕੇਂਦਰ
Wednesday, Apr 17, 2024 - 01:18 PM (IST)
ਪੁਰੀ- ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਰੇਤ ਮੂਰਤੀਕਾਰ ਸੁਦਰਸ਼ਨ ਪਟਨਾਇਕ ਨੇ ਰਾਮ ਨੌਮੀ ਦੇ ਮੌਕੇ 'ਤੇ ਇੱਥੇ ਪੁਰੀ ਬੀਚ 'ਤੇ ਭਗਵਾਨ ਸ਼੍ਰੀ ਰਾਮ ਲੱਲਾ ਦੀ ਰੇਤ ਦੀ ਮੂਰਤੀ ਬਣਾਈ ਹੈ, ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਸੱਤ ਫੁੱਟ ਉੱਚੀ ਅਤੇ 20 ਫੁੱਟ ਲੰਬੀ ਇਸ ਮੂਰਤੀ ਨੂੰ ਬਣਾਉਣ ਲਈ ਸੁਦਰਸ਼ਨ ਨੇ ਕਰੀਬ 12 ਟਨ ਰੇਤ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੇ ਰੇਤ ਦੇ ਸ਼ਿਲਪਕਲਾ ਸੰਸਥਾ ਦੇ ਵਿਦਿਆਰਥੀਆਂ ਨੇ ਮੂਰਤੀ ਨੂੰ ਪੂਰਾ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ।
ਸੁਦਰਸ਼ਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਵੱਖ-ਵੱਖ ਮੌਕਿਆਂ 'ਤੇ ਸ਼੍ਰੀਰਾਮ ਦੀਆਂ ਰੇਤ ਦੀਆਂ ਕਈ ਮੂਰਤੀਆਂ ਬਣਾ ਚੁੱਕੇ ਹਨ ਪਰ ਇਸ ਵਾਰ ਬਿਲਕੁਲ ਵੱਖਰਾ ਹੈ। ਪਦਮਸ਼੍ਰੀ ਪੁਰਸਕਾਰ ਜੇਤੂ ਸੁਦਰਸ਼ਨ ਨੇ 65 ਤੋਂ ਵੱਧ ਅੰਤਰਰਾਸ਼ਟਰੀ ਰੇਤ ਮੂਰਤੀ ਕਲਾ ਮੁਕਾਬਲਿਆਂ ਅਤੇ ਸਮਾਰੋਹਾਂ 'ਚ ਹਿੱਸਾ ਲਿਆ ਹੈ ਅਤੇ ਦੇਸ਼ ਲਈ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ।