ਚਮਕੀਲਾ ਤੇ ਅਮਰਜੋਤ ਦੀ ਜੀਵਨੀ ’ਤੇ ਬਣੀ ਫ਼ਿਲਮ ਸਰੋਤਿਆਂ ਦੀ ਪਹਿਲੀ ਪਸੰਦ ਬਣੀ : ਸੂਬਾ ਉਦੇਸੀਆਂ ਵਾਲਾ
Monday, Apr 22, 2024 - 11:04 AM (IST)
ਜਲੰਧਰ - ਪੰਜਾਬੀ ਗਾਇਕੀ ਦੇ ਬਾਦਸ਼ਾਹ ਸਵ. ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਜੀਵਨੀ ’ਤੇ ਬਣੀ ਪੰਜਾਬੀ ਫ਼ਿਲਮ ਨੈੱਟਫਲਿਕਸ ’ਤੇ ਰਿਲੀਜ਼ ਕੀਤੀ ਗਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਹੋਣਹਾਰ ਗੀਤਕਾਰ ਸੂਬਾ ਉਦੇਸੀਆ ਵਾਲਾ (ਜੰਗਲਾਤ ਅਫ਼ਸਰ) ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜੀ ਦੀ ਜੀਵਨੀ ’ਤੇ ਬਣੀ ਫ਼ਿਲਮ ਨੂੰ ਦੁਨੀਆ ਭਰ ’ਚ ਬਹੁਤ ਵੱਡੇ ਪੱਧਰ ’ਤੇ ਰਿਲੀਜ਼ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਠੱਗ ਸੁਕੇਸ਼ ਨੇ ਗ੍ਰਹਿ ਮੰਤਰਾਲਾ ਨੂੰ ਲਿਖੀ ਚਿੱਠੀ, ਕਿਹਾ- ਬਣਾਂਗਾ ਸਰਕਾਰੀ ਗਵਾਹ ਤੇ ...
ਅਮਰ ਸਿੰਘ ਚਮਕੀਲਾ ਤੇ ਅਮਰਜੋਤ 1980-85 ਦੇ ਮਸ਼ਹੂਰ ਤੇ ਮਹਾਨ ਕਲਾਕਾਰ ਰਹੇ ਹਨ। 8 ਮਾਰਚ 1988 ਨੂੰ ਉਨ੍ਹਾਂ ਨੂੰ ਜਲੰਧਰ ਦੇ ਫਿਲੌਰ ਨੇੜਲੇ ਪਿੰਡ ਮਹਿਸਮਪੁਰ ਵਿਖੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਅਮਰ ਸਿੰਘ ਚਮਕੀਲਾ ਦਾ ਰੋਲ ਦਿਲਜੀਤ ਦੋਸਾਂਝ ਤੇ ਬੀਬਾ ਅਮਰਜੋਤ ਜੀ ਦਾ ਰੋਲ ਹਿੰਦੀ ਫ਼ਿਲਮਾਂ ਦੀ ਅਭਿਨੇਤਰੀ ਪ੍ਰਨਿਤੀ ਚੋਪੜਾ ਨੇ ਬਾਖੂਬੀ ਨਿਭਾਇਆ ਹੈ, ਜੋ ਸਾਰਿਆਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ। ਇਸ ਫ਼ਿਲਮ ਨੇ ਸਵ. ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਉਮਰ 100 ਸਾਲ ਹੋਰ ਲੰਮੀ ਕਰ ਦਿੱਤੀ। ਆਉਣ ਵਾਲੀ ਪੀੜ੍ਹੀ ’ਚ ਵੀ ਚਮਕੀਲਾ ਅਮਰਜੋਤ ਦੇ ਗੀਤ ਹੁਣ ਵਾਂਗ ਹੀ ਗੂੰਜਣਗੇ। ਚਮਕੀਲਾ-ਅਮਰਜੋਤ ਦਾ ਨਾ ਅਮਰ ਹੋ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।