ਹਰਿਆਣਾ ਪੁਲਸ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵਿਚਾਲੇ ਮੁਕਾਬਲਾ, ਦੋ ਸ਼ੂਟਰ ਗ੍ਰਿਫ਼ਤਾਰ
Tuesday, Apr 30, 2024 - 04:04 PM (IST)
ਨੂਹ- ਹਰਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਦੇ ਨੂਹ ਵਿਚ ਪੁਲਸ ਨੇ ਲਾਰੈਂਸ ਬਿਸ਼ਨੋਈ-ਰੋਹਿਤ ਗੋਦਾਰਾ ਦੇ ਦੋ ਸ਼ੂਟਰਾਂ ਨੂੰ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਕਿਹਾ ਕਿ ਮੁਲਜ਼ਮਾਂ- ਦਿੱਲੀ ਵਾਸੀ ਰਵੀ ਕੁਮਾਰ (30) ਅਤੇ ਗੁਰੂਗ੍ਰਾਮ ਵਾਸੀ ਵਿਸ਼ਾਲ ਉਰਫ਼ ਕਾਲੂ (27) ਜਵਾਬੀ ਗੋਲੀਬਾਰੀ ਵਿਚ ਜ਼ਖ਼ਮੀ ਹੋ ਗਏ। ਦੋਹਾਂ ਦੇ ਪੈਰ ਵਿਚ ਗੋਲੀ ਲੱਗੀ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ 'ਚੋਂ ਇਕ ਗੋਲੀ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਦੀ ਬੁਲੇਟ ਪਰੂਫ਼ ਜੈਕੇਟ 'ਤੇ ਲੱਗੀ ਅਤੇ ਦੂਜੀ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ‘ਕਾਊਂਟਰ ਇੰਟੈਲੀਜੈਂਸ ਟੀਮ’ ਦੇ ਇੰਸਪੈਕਟਰ ਮਨਜੀਤ ਜਗਲਾਨ ਦੀ ਜੈਕੇਟ 'ਤੇ ਲੱਗੀ। ਪੁਲਸ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਨੇ 10 ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ- ਭਿਆਨਕ ਗਰਮੀ ਦਾ ਕਹਿਰ; ਜਮਾਤ 8ਵੀਂ ਤੱਕ ਦੇ ਸਾਰੇ ਸਕੂਲ ਬੰਦ, ਜਾਰੀ ਹੋਇਆ ਇਹ ਆਦੇਸ਼
ਦੋਵੇਂ ਮੁਲਜ਼ਮਾਂ ਨੂੰ ਹਰਿਆਣਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ), ‘ਕਾਊਂਟਰ ਇੰਟੈਲੀਜੈਂਸ ਟੀਮ’ ਅਤੇ ਨੂਹ ਪੁਲਸ ਦੀ ਅਪਰਾਧ ਜਾਂਚ ਏਜੰਸੀ ਦੀ ਸਾਂਝੀ ਟੀਮ ਨੇ ਫੜਿਆ ਹੈ। ਪੁਲਸ ਨੇ ਦੱਸਿਆ ਕਿ ਦੋਵਾਂ ਦੇ ਕਬਜ਼ੇ 'ਚੋਂ ਦੋ ਦੇਸੀ ਪਿਸਤੌਲ ਅਤੇ ਤਿੰਨ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਦੋਵੇਂ ਦੋਸ਼ੀ ਗੁਰੂਗ੍ਰਾਮ ਦੇ ਕਾਰੋਬਾਰੀ ਸਚਿਨ ਉਰਫ ਗੋਡਾ ਦੇ ਕਤਲ ਮਾਮਲੇ 'ਚ ਵੀ ਲੋੜੀਂਦੇ ਸਨ। ਸਚਿਨ ਦੀ ਫਰਵਰੀ 'ਚ ਰੋਹਤਕ 'ਚ ਕਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ- ਤਿਹਾੜ ਜੇਲ੍ਹ 'ਚ ਕੇਜਰੀਵਾਲ ਨਾਲ ਮੁਲਾਕਾਤ ਮਗਰੋਂ ਭਗਵੰਤ ਮਾਨ ਬੋਲੇ- CM ਦੀ ਸਿਹਤ ਬਿਲਕੁੱਲ ਠੀਕ
ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਇਕ ਖੂੰਖਾਰ ਗੈਂਗਸਟਰ ਹੈ, ਜਿਸ ਦੇ ਖਿਲਾਫ਼ ਦਰਜਨਾਂ ਮਾਮਲੇ ਦਰਜ ਹਨ। ਬਿਸ਼ਨੋਈ ਅਜੇ ਜੇਲ੍ਹ ਵਿਚ ਹੈ ਅਤੇ ਕਈ ਅਪਰਾਧਾਂ ਲਈ ਸਜ਼ਾ ਕੱਟ ਰਿਹਾ ਹੈ। ਬਿਸ਼ਨੋਈ ਕਤਲ ਅਤੇ ਰੰਗਦਾਰੀ ਵਰਗੇ ਕਈ ਅਪਰਾਧਾਂ ਵਿਚ ਸ਼ਾਮਲ ਰਿਹਾ ਹੈ। ਬਿਸ਼ਨੋਈ ਨੇ ਹੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8