ਫਿਲਮ ‘ਕਨੱਪਾ’ ਨਾਲ ਤੇਲਗੂ ਡੈਬਿਊ ਕਰ ਰਹੇ ਅਕਸ਼ੈ ਕੁਮਾਰ

04/18/2024 5:51:25 PM

ਮੁੰਬਈ (ਬਿਊਰੋ) - ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਤੇਲਗੂ ਸਿਨੇਮਾ ’ਚ ਐਂਟਰੀ ਕਰ ਰਹੇ ਹਨ। ਉਹ ਤੇਲਗੂ ਫਿਲਮ ‘ਕਨੱਪਾ’ ਨਾਲ ਆਪਣਾ ਡੈਬਿਊ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਇਸ ਨਵੇਂ ਤੇ ਰੋਮਾਂਚਕ ਉੱਦਮ ’ਚ ਤੇਲਗੂ ਸਟਾਰ ਵਿਸ਼ਨੂੰ ਮੰਚੂ ਨਾਲ ਕੰਮ ਕਰੇਗਾ। ਇੰਨਾ ਹੀ ਨਹੀਂ ਫਿਲਮ ’ਚ ਪ੍ਰਭਾਸ ਤੇ ਮੋਹਨ ਲਾਲ ਵਰਗੇ ਹੋਰ ਵੱਡੇ ਨਾਂ ਵੀ ਸ਼ਾਮਿਲ ਹਨ। 

ਇਹ ਵੀ ਪੜ੍ਹੋ : ਅਦਾਕਾਰ ਬਿਨੂੰ ਢਿੱਲੋਂ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਚੁੱਕਿਆ ਪਰਦਾ, ਸਿਆਸਤ 'ਚ ਜਾਣ ਬਾਰੇ ਕਰ 'ਤਾ ਵੱਡਾ ਖ਼ੁਲਾਸਾ

ਪ੍ਰੋਡਕਸ਼ਨ ਦੇ ਨਜ਼ਦੀਕੀ ਸੂਤਰਾਂ ਅਨੁਸਾਰ, ਅਕਸ਼ੈ ਦੀ ਇਸ ਆਉਣ ਵਾਲੀ ਐਕਸ਼ਨ ਨਾਲ ਭਰਪੂਰ ਐਪਿਕ ’ਚ ਬਹੁਤ ਮਹੱਤਵਪੂਰਨ ਭੂਮਿਕਾ ਹੈ। ਅਭਿਨੇਤਾ ਵਿਸ਼ਨੂੰ ਮੰਚੂ ਦਾ ਕਹਿਣਾ ਹੈ, ‘‘ਅਕਸ਼ੇ ਸਰ ਨਾਲ ਸ਼ੂਟਿੰਗ ਕਰਨਾ ਅਸਲ ’ਚ ਇਕ ਰੋਮਾਂਚਕ ਸਫ਼ਰ ’ਤੇ ਜਾਣ ਵਰਗਾ ਹੈ। ਅਸੀਂ ਇਕੱਠੇ ਫਿਲਮ ਦਾ ਕਲਾਈਮੈਕਸ ਸ਼ੁਰੂ ਕਰਾਂਗੇ। ਫਿਲਮ ਦਾ ਨਿਰਦੇਸ਼ਨ ਮੁਕੇਸ਼ ਕੁਮਾਰ ਸਿੰਘ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News