ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਕਾਲੇ ਗੈਂਗ ਦੇ ਸ਼ੂਟਰ ਫੈਜ਼ਾਨ ਨੂੰ ਕੀਤਾ ਗ੍ਰਿਫ਼ਤਾਰ

Friday, May 03, 2024 - 01:13 PM (IST)

ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਕਾਲੇ ਗੈਂਗ ਦੇ ਸ਼ੂਟਰ ਫੈਜ਼ਾਨ ਨੂੰ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਤ ਕਰੀਬ 2.30 ਵਜੇ ਰੋਹਿਣੀ ਦੇ ਜਾਪਾਨੀ ਪਾਰਕ ਕੋਲ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਕਾਲੇ ਗੈਂਗ ਦੇ ਸ਼ੂਟਰ ਫੈਜ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ। ਫੈਜ਼ਾਨ ਖ਼ਿਲਾਫ਼ ਕਤਲ ਤੋਂ ਇਲਾਵਾ ਲੁੱਟ ਅਤੇ ਆਰਮਜ਼ ਐਕਟ ਦੇ ਅਧੀਨ ਮਾਮਲੇ ਦਰਜ ਹਨ। ਪੁਲਸ ਅਫ਼ਸਰਾਂ ਦਾ ਕਹਿਣਾ ਹੈ ਕਿ ਹੁਣ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਆਖ਼ਰ ਉਹ ਰਾਤ ਦੇ ਸਮੇਂ ਜਾਪਾਨੀ ਪਾਰਕ ਕੋਲ ਕਿਉਂ ਪਹੁੰਚਿਆ ਸੀ। ਸਪੈਸ਼ਲ ਸੈੱਲ ਅਨੁਸਾਰ ਮੁਖਬਿਰ ਤੋਂ ਫੈਜ਼ਾਨ ਦੇ ਮੂਵਮੈਂਟ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਪੁਲਸ ਟੀਮ ਤੁਰੰਤ ਜਾਪਾਨੀ ਪਾਰਕ ਦੇ ਨੇੜੇ ਪਹੁੰਚੀ ਅਤੇ ਨਿਗਰਾਨੀ ਸ਼ੁਰੂ ਕਰ ਦਿੱਤੀ। ਅੱਧੀ ਰਾਤ ਦੇ ਕਰੀਬ ਪੁਲਸ ਨੇ ਫੈਜ਼ਾਨ ਨੂੰ ਟਰੈਕ ਕੀਤਾ। ਪੁਲਸ ਨੇ ਸ਼ੂਟਰ ਫੈਜ਼ਾਨ ਨੂੰ ਸਰੰਡਰ ਕਰਨ ਲਈ ਕਿਹਾ ਤਾਂ ਉਸ ਨੇ ਮਨ੍ਹਾ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਫੈਜ਼ਾਨ ਨੇ ਸਰੰਡਰ ਕਰਨ ਦੀ ਬਜਾਏ ਪੁਲਸ ਟੀਮ 'ਤੇ ਫਾਇਰਿੰਗ ਕਰ ਦਿੱਤੀ। ਉਸ ਨੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਦੌੜਨ ਦੀ ਕੋਸ਼ਿਸ਼ ਕੀਤੀ। 

ਉੱਥੇ ਹੀ ਇਸ ਦੌਰਾਨ ਪੁਲਸ ਦੀ ਜਵਾਬੀ ਕਾਰਵਾਈ 'ਚ ਫਾਇਰਿੰਗ ਦੌਰਾਨ ਫੈਜ਼ਾਨ ਦੇ ਪੈਰ 'ਚ ਗੋਲੀ ਲੱਗੀ। ਇਸ ਤੋਂ ਬਾਅਦ ਪੁਲਸ ਨੇ ਫੈਜ਼ਾਨ ਨੂੰ ਫੜ ਲਿਆ। ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ ਤਾਂ ਪੁਲਸ ਨੇ ਉਸ ਨੂੰ ਲੈ ਕੇ ਹਸਪਤਾਲ ਪਹੁੰਚੀ ਅਤੇ ਦਾਖ਼ਲ ਕਰਵਾਇਆ। ਪੁਲਸ ਨੇ ਫੈਜ਼ਾਨ ਕੋਲੋਂ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਬਾਈਕ ਬਰਾਮਦ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News