ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ ਦੀ ਉਮੀਦ ਰੱਖੀ ਬਰਕਰਾਰ

06/07/2018 4:44:26 PM

ਕੁਆਲਾਲੰਪੁਰ : ਪਿਛਲੇ ਮੈਚ 'ਚ ਬੰਗਲਾਦੇਸ਼ ਖਿਲਾਫ ਹਾਰ ਝਲਣ ਦੇ ਬਾਅਦ ਭਾਰਤੀ ਟੀਮ ਨੇ ਵੀਰਵਾਰ ਨੂੰ ਮਹਿਲਾ ਏਸ਼ੀਆ ਕੱਪ ਟੀ-20 ਟੂਰਨਾਮੈਂਟ 'ਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ।

ਥਾਈਲੈਂਡ ਅਤੇ ਮਲੇਸ਼ੀਆ ਖਿਲਾਫ ਆਸਾਨ ਜਿੱਤ ਦੇ ਬਾਅਦ ਭਾਰਤ ਨੂੰ ਪਿਛਲਾ ਮੈਚ ਬੰਗਲਾਦੇਸ਼ ਖਿਲਾਫ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜੋ ਆਪਣੇ ਇਸ ਗੁਆਂਡੀ ਦੇਸ਼ ਖਿਲਾਫ ਕਿਸੇ ਵੀ ਫਾਰਮੈਟ 'ਚ ਉਸਦੀ ਪਹਿਲੀ ਹਾਰ ਹੈ। ਭਾਰਤ ਨੇ ਹਾਲਾਂਕਿ ਅੱਜ ਬਿਹਤਰ ਪ੍ਰਦਰਸ਼ਣ ਕੀਤਾ। ਖੱਬੇ ਹੱਥ ਦੀ ਸਪਿਨਰ ਏਕਤਾ ਬਿਸ਼ਤ ਨੇ ਦੋ ਵਿਕਟਾਂ ਹਾਸਲ ਕਰਨ ਦੇ ਇਲਾਵਾ ਦੋ ਬੱਲੇਬਾਜ਼ਾਂ ਨੂੰ ਰਨ-ਆਊਟ ਵੀ ਕੀਤਾ। ਝੂਲਨ ਗੋਸਵਾਮੀ, ਅਨੁਜਾ ਪਾਟਿਲ, ਪੂਨਮ ਯਾਦਵ ਨੇ ਵੀ 1-1 ਵਿਕਟ ਹਾਸਲ ਕੀਤੇ ਜਿਸ ਨਾਲ ਸ਼੍ਰੀਲੰਕਾ ਟੀਮ 7 ਵਿਕਟਾਂ 'ਤੇ 107 ਦੌੜਾਂ ਹੀ ਬਣਾ ਸਕੀ। ਭਾਰਤ ਨੇ ਇਸਦੇ ਜਵਾਬ 'ਚ ਸਿਖਰ ਅਤੇ ਮੱਧ ਕ੍ਰਮ ਦੇ ਬੱਲੇਬਾਜ਼ਾਂ ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ 7 ਗੇਂਦਾਂ ਬਾਕੀ ਰਹਿੰਦੇ 3 ਵਿਕਟ 'ਤੇ 110 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਸਲਾਮੀ ਬੱਲੇਬਾਜ਼ ਮਿਤਾਲੀ ਰਾਜ ਅਤੇ ਸਮ੍ਰਿਤੀ ਮੰਧਾਨਾ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਇਹ ਦੋਵੇਂ ਹਾਲਾਂਕਿ ਜਦੋਂ ਪਵੇਲੀਅਨ ਪਰਤੀਆਂ ਤਾਂ 11.2 ਓਵਰਾਂ 'ਚ ਭਾਰਤ ਦਾ ਸਕੋਰ ਦੋ ਵਿਕਟਾਂ 'ਤੇ 55 ਦੌੜਾਂ ਸੀ। ਕਪਤਾਨ ਹਰਮਨਪ੍ਰੀਤ ਕੌਰ ਨੇ ਇਸਦੇ ਬਾਅਦ 25 ਗੇਂਦਾਂ 'ਚ ਦੋ ਚੌਕਿਆਂ ਦੀ ਮਦਦ ਨਾਲ 24 ਦੌੜਾਂ ਬਣਾਈਆਂ। ਹਰਮਨਪ੍ਰੀਤ ਜਦੋਂ ਪਵੇਲਅਨ ਪਰਤੀ ਤਾਂ ਭਾਰਤ ਦਾ ਸਕੋਰ 70 ਸੀ। ਵੇਦਾ ਕ੍ਰਿਸ਼ਣਮੂਰਤੀ (29) ਅਤੇ ਅਨੁਜਾ (19) ਨੇ ਇਸਦੇ ਬਾਅਦ 32 ਗੇਂਦਾਂ 'ਚ 40 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਕੇ ਭਾਰਤ ਨੂੰ ਟੀਚੇ ਤੱਕ ਪਹੁੰਚਾ ਦਿੱਤਾ।

ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਤਿਨਾਂ ਦੇ ਫਿਲਹਾਲ ਚਾਰ-ਚਾਰ ਮੈਚਾਂ 'ਚ 6-6 ਅੰਕ ਹਨ। ਪਰ ਹਾਲਾਂਕਿ ਭਾਰਤ ਪਲਸ 2 ਅੰਕ ਅਤੇ 709 ਦੀ ਰਨ ਰੇਟ ਦੇ ਨਾਲ ਸਿਖਰ 'ਤੇ ਚਲ ਰਹੇ ਹਨ। ਫਾਈਨਲ 'ਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਸ਼ਨੀਵਾਰ ਨੂੰ ਆਪਣੇ ਆਖਰੀ ਮੈਚ 'ਚ ਹਰ ਹਾਲ 'ਚ ਲੰਬੇ ਸਮੇਂ ਦੇ ਵਿਰੋਧੀ ਪਾਕਿਸਤਾਨ ਨੂੰ ਹਰਾਉਣਾ ਹੋਵੇਗਾ। ਇਸ ਤੇਂ ਪਹਿਲਾਂ ਸ਼੍ਰੀਲੰਕਾ ਦੀ ਕਪਤਾਨ ਸ਼ਸ਼ਿਕਲਾ ਸਿਰਿਵਰਧਨੇ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਗਲਤ ਸਾਬਤ ਹੋਇਆ ਹੈ। ਟੀਮ ਨੇ ਨਿਯਮਿਤ ਵਕਫੇ 'ਤੇ ਵਿਕਟਾਂ ਗੁਆਈਆਂ ਅਤੇ 7 ਵਿਕਟ 'ਤੇ 107 ਦੌੜਾਂ ਹੀ ਬਣਾ ਸਕੀ। ਹਾਸਿਨੀ ਪਰੇਰਾ ਨੇ 43 ਗੇਂਦ 'ਚ ਸਭ ਤੋਂ ਜ਼ਿਆਦਾ 46 ਦੌੜਾਂ ਬਣਾਈਆਂ। ਉਨ੍ਹਾਂ ਆਪਣੀ ਪਾਰੀ 'ਚ ਚਾਰ ਚੌਕੇ ਲਗਾਏ। ਸਲਾਮੀ ਬੱਲੇਬਾਜ਼ ਯਸ਼ੋਦਾ ਮੇਂਡਿਸ ਨੇ ਵੀ 39 ਗੇਂਦਾਂ 'ਚ 27 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਦੇ ਇਲਾਵਾ ਕੋਈ ਹੋਰ ਬੱਲੇਬਾਜ਼ ਦੋਹਰੇ ਅੰਕ ਤੱਕ ਵੀ ਨਾ ਪਹੁੰਚ ਸਕਿਆ।


Related News