ਬਾਈਡੇਨ ਦੇ ਗ੍ਰਹਿ ਸੂਬੇ ਡੇਲਾਵੇਅਰ ਦੇ 7 ਵਿਧਾਇਕਾਂ ਨੇ ਵਿਸਾਖੀ ’ਤੇ ਪਾਇਆ ਭੰਗੜਾ

Tuesday, Apr 16, 2024 - 12:14 PM (IST)

ਬਾਈਡੇਨ ਦੇ ਗ੍ਰਹਿ ਸੂਬੇ ਡੇਲਾਵੇਅਰ ਦੇ 7 ਵਿਧਾਇਕਾਂ ਨੇ ਵਿਸਾਖੀ ’ਤੇ ਪਾਇਆ ਭੰਗੜਾ

ਨਿਊ ਕੈਸਲ  (ਭਾਸ਼ਾ) - ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਗ੍ਰਹਿ ਸੂਬੇ ਡੇਲਾਵੇਅਰ ਤੋਂ 7 ਲੋਕ ਪ੍ਰਤੀਨਿਧੀਆਂ (ਵਿਧਾਇਕਾਂ) ਦੇ ਇਕ ਸਮੂਹ ਨੇ ਵਿਸਾਖੀ ਦੇ ਤਿਉਹਾਰ ਮੌਕੇ ਸਿੱਖ ਭਾਈਚਾਰੇ ਨਾਲ ਰਲ ਕੇ ਭੰਗੜਾ ਪਾਇਆ। ਸਾਰੇ ਲੋਕ ਨੁਮਾਇੰਦੇ ਰਵਾਇਤੀ ਪੰਜਾਬੀ ਪਹਿਰਾਵਾ ਪਹਿਨ ਕੇ ਆਏ ਸਨ।

ਇਹ ਵੀ ਪੜ੍ਹੋ :       ਪੁੱਤਰ ਦੇ ਗੁਨਾਹ ਦੀ ਮਾਪਿਆਂ ਨੂੰ ਮਿਲੀ ਸਜ਼ਾ, ਹੋਈ 15 ਸਾਲ ਦੀ ਜੇਲ੍ਹ

ਇਸ ਸਮੂਹ ’ਚ ਡੇਲਾਵੇਅਰ ਸੀਨੇਟ ਵਿਚ ਬਹੁਮਤ ਵਾਲੀ ਪਾਰਟੀ ਦੇ ਨੇਤਾ ਬ੍ਰਾਇਨ ਟਾਊਨਸੈਂਡ, ਸੈਨੇਟ ਦੇ ਬਹੁਮਤ ਪਾਰਟੀ ਦੀ ਵ੍ਹਿਪ ਐਲਿਜ਼ਾਬੈਥ ਲਾਕਮੈਨ, ਸੀਨੇਟਰ ਸਟੈਫਨੀ ਹਾਂਸੇਨ, ਸੀਨੇਟਰ ਲਾਰਾ ਸਟੁਰਗਿਯੋਨ, ਸੂਬੇ ਦੇ ਪ੍ਰਤੀਨਿਧ ਪਾਲ ਬਾਮਬੈਸ਼, ਸ਼ੈਰੀ ਡੋਰਸੀ ਵਾਕਰ ਅਤੇ ਸਾਫੀ ਫਿਲਿਪਸ ਸ਼ਾਮਲ ਸਨ। ਇਕ ਲੋਕ ਪ੍ਰਤੀਨਿਧੀ ਦੇ ਸਹਿਯੋਗੀ ਵੀ ਇਸ ਪੇਸ਼ਕਾਰੀ ਵਿਚ ਸਮੂਹ ਦਾ ਹਿੱਸਾ ਬਣੇ।

ਇਹ ਵੀ ਪੜ੍ਹੋ :        ਅਮਰੀਕੀ ਮੇਅਰ ਨੂੰ ਮਾਰਨ ਦੀ ਧਮਕੀ ਦੇਣ ਵਾਲੀ ਗੁਜਰਾਤੀ ਮੂਲ ਦੀ ਭਾਰਤੀ ਲੜਕੀ ਗ੍ਰਿਫ਼ਤਾਰ

ਟਾਊਨਸੈਂਡ ਨੇ ਕਿਹਾ ਕਿ ਲੋਕ ਪ੍ਰਤੀਨਿਧੀਆਂ ਦੇ ਸਮੂਹ ਨੇ ਭੰਗੜਾ ਇੰਸਟਰੱਕਟਰ ਭਾਰਤੀ-ਅਮਰੀਕੀ ਵਿਸ਼ਵਾਸ ਸਿੰਘ ਸੋਢੀ ਤੋਂ 2 ਮਹੀਨੇ ਲਗਭਗ 30 ਘੰਟਿਆਂ ਤੱਕ ਭੰਗੜਾ ਸਿੱਖਿਆ।

ਉਨ੍ਹਾਂ ਕਿਹਾ , “ਅਸੀਂ 2 ਮਹੀਨਿਆਂ ’ਚ 30 ਘੰਟੇ ਅਭਿਆਸ ਕੀਤਾ। ਅਸੀਂ 8 ਵਿਅਕਤੀ ਸੀ। ਜਿੰਨਾ ਹੋ ਸਕਦਾ ਸੀ , ਅਸੀਂ ਇਕੱਠਿਆਂ ਅਭਿਆਸ ਕੀਤਾ ਅਤੇ ਸਾਡੇ ਕੋਲ ਵਿਸ਼ਵਾਸ ਸਿੰਘ ਵਰਗੇ ਬੇਹੱਦ ਸ਼ਾਨਦਾਰ ਕੋਚ ਸਨ।”

ਇਹ ਵੀ ਪੜ੍ਹੋ :       ਵੀਡੀਓ 'ਚ ਦੇਖੋ ਕਿਵੇਂ ਇਜ਼ਰਾਇਲੀ ਜਹਾਜ਼ਾਂ ਨੇ ਇਰਾਨ ਦੇ ਸੈਂਕੜੇ ਡਰੋਨ, ਮਿਜ਼ਾਈਲਾਂ ਨੂੰ ਕੀਤਾ ਨਸ਼ਟ

ਲੋਕ ਪ੍ਰਤੀਨਿਧੀਆਂ ਵੱਲੋਂ ਪਹਿਨੀ ਜਾਣ ਵਾਲੀ ਭੰਗੜਾ ਡ੍ਰੈੱਸ ਦੀ ਭਾਰਤ ’ਚ ਸਿਲਾਈ ਕੀਤੀ ਗਈ ਸੀ ਅਤੇ ਉਥੋਂ ਹੀ ਮੰਗਵਾਈ ਗਈ ਸੀ। ਟਾਊਨਸੈਂਡ ਨੇ ਪੇਸ਼ਕਾਰੀ ਤੋਂ ਬਾਅਦ ਕਿਹਾ, ‘‘ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭੰਗੜਾ ਪਾਉਂਦੇ ਸਮੇਂ ਸਾਡੇ ’ਚੋਂ ਕੋਈ ਵੀ ਨਹੀਂ ਡਿੱਗਾ।’’

ਨਿਊਕੈਸਲ: ਵਿਸਾਖੀ ਦੇ ਸਮਾਗਮ ਦੌਰਾਨ ਭੰਗੜਾ ਪਾਉਂਦੇ ਹੋਏ ਅਮਰੀਕੀ ਸੂਬੇ ਡੇਲਾਵੇਅਰ ਦੇ ਲੋਕ ਪ੍ਰਤੀਨਿਧੀ।

ਇਹ ਵੀ ਪੜ੍ਹੋ :        ਜੈਸ਼ੰਕਰ ਦੇ ਈਰਾਨ ਨੂੰ ਕੀਤੇ ਫੋਨ ਕਾਲ ਦਾ ਕਮਾਲ, ਜਹਾਜ਼ 'ਚ ਫਸੇ 17 ਭਾਰਤੀਆਂ ਨੂੰ ਲੈ ਕੇ ਮਿਲੀ ਖੁ਼ਸ਼ਖ਼ਬਰੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Harinder Kaur

Content Editor

Related News