ਮਹਿਲਾ ਨੇ ਮਾਲ ਗੱਡੀ ਹੇਠ ਆ ਕੇ ਕੀਤੀ ਖੁਦਕੁਸ਼ੀ
Friday, May 10, 2024 - 01:52 PM (IST)

ਲਹਿਰਾਗਾਗਾ (ਗਰਗ) : ਬੀਤੇ ਦਿਨੀਂ ਰੇਲਵੇ ਸਟੇਸ਼ਨ ਲਹਿਰਾਗਾਗਾ ਦੇ ਨਜ਼ਦੀਕ ਇਕ ਮਹਿਲਾ ਨੇ ਮਾਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਸ ਲਹਿਰਾ ਦੇ ਇੰਚਾਰਜ ਜਗਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਨਿਸ਼ਾ ਵਰਮਾ ਪੁੱਤਰੀ ਨਿਹਾਲ ਸਿੰਘ ਵਰਮਾ ਨਿਵਾਸੀ ਕਾਲਕਾ ਜੀ ਦੱਖਣੀ ਦਿੱਲੀ, ਜੋ ਕਿ ਦਿਮਾਗੀ ਤੌਰ 'ਤੇ ਪਰੇਸ਼ਾਨ ਸੀ, ਨੇ ਰੇਲਵੇ ਸਟੇਸ਼ਨ ਲਹਿਰਾਗਾਗਾ ਤੇ ਛਾਂਜਲੀ ਦੇ ਦਰਮਿਆਨ ਰੇਲਵੇ ਬਿਜਲੀ ਗਰੀਡ ਕੋਲ ਮਾਲ ਗੱਡੀ ਹੇਠ ਆ ਕੇ ਆਤਮਹੱਤਿਆ ਕਰ ਲਈ।
ਮ੍ਰਿਤਕ ਕੋਲੋਂ ਮਿਲੇ ਆਧਾਰ ਕਾਰਡ ਦੇ ਆਧਾਰ 'ਤੇ ਉਸਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ। ਮ੍ਰਿਤਕਾਂ ਦੇ ਲੜਕੇ ਪਰਾਨੇ ਨੇ ਦੱਸਿਆ ਕਿ ਉਸਦੀ ਮਾਤਾ ਚੇਨਈ ਵਿਖੇ ਨੌਕਰੀ ਕਰਦੀ ਸੀ। ਇਸ ਦੌਰਾਨ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਲੱਗੀ ਅਤੇ ਕਿਸੇ ਤਰੀਕੇ ਨਾਲ ਉਹ ਪੰਜਾਬ ਵਿਚ ਪਹੁੰਚ ਗਈ। ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਦੇ ਚਲਦੇ ਉਸਨੇ ਆਤਮਹੱਤਿਆ ਕਰ ਲਈ। ਪੁਲਸ ਨੇ ਮ੍ਰਿਤਕਾਂ ਦੇ ਲੜਕੇ ਦੇ ਬਿਆਨਾਂ ਦੇ ਅਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।