ਯੂਰਪ ਦੌਰੇ ’ਤੇ ਭਾਰਤੀ ਜੂਨੀਅਰ ਮਹਿਲਾ ਟੀਮ ਦੀ ਕਪਤਾਨ ਹੋਵੇਗੀ ਜਯੋਤੀ

05/06/2024 8:27:49 PM

ਨਵੀਂ ਦਿੱਲੀ, (ਭਾਸ਼ਾ)– ਡਿਫੈਂਡਰ ਜਯੋਤੀ ਸਿੰਘ ਨੂੰ 21 ਤੋਂ 29 ਮਈ ਤਕ ਹੋਣ ਵਾਲੇ ਯੂਰਪ ਦੌਰੇ ਲਈ ਭਾਰਤ ਦੀ 22 ਮੈਂਬਰੀ ਜੂਨੀਅਰ ਮਹਿਲਾ ਹਾਕੀ ਟੀਮ ਦੀ ਕਪਤਾਨ ਚੁਣਿਆ ਗਿਆ ਹੈ ਜਦਕਿ ਮਿਡਫੀਲਡਰ ਸਾਕਸ਼ੀ ਰਾਣਾ ਉਪ ਕਪਤਾਨ ਹੋਵੇਗੀ। ਭਾਰਤੀ ਟੀਮ ਬੈਲਜੀਅਮ, ਜਰਮਨੀ ਤੇ ਨੀਦਰਲੈਂਡ ਦੇ ਦੋ ਕਲੱਬਾਂ ਬ੍ਰੇਡੇਸ ਹਾਕੀ ਵੇਰੇਨਿਜਿੰਗ ਪੁਸ਼ ਤੇ ਆਰੇਂਜੀ ਰੂਡ ਨਾਲ ਛੇ ਮੈਚ ਖੇਡੇਗੀ।

ਜਯੋਤੀ ਨੇ ਕਿਹਾ,‘‘ਟੀਮ ਵਿਚ ਚੰਗਾ ਤਾਲਮੇਲ ਹੈ। ਅਸੀਂ ਸਾਰੇ ਇਕ-ਦੂਜੇ ਨੂੰ ਬਾਖੂਬੀ ਜਾਣਦੇ ਹਾਂ। ਸਾਰੇ ਹੁਨਰਮੰਦ ਤੇ ਪ੍ਰਤਿਭਾਸ਼ਾਲੀ ਹਨ। ਵਿਦੇਸ਼ ਵਿਚ ਚੋਟੀ ਦੀਆਂ ਟੀਮਾਂ ਵਿਰੁੱਧ ਖੇਡਣਾ ਸਿੱਖਣ ਲਈ ਬਹੁਤ ਚੰਗਾ ਹੋਵੇਗਾ।’’

ਭਾਰਤੀ ਟੀਮ ਇਸ ਤਰ੍ਹਾਂ ਹੈ-

ਗੋਲਕੀਪਰ : ਅਦਿੱਤੀ ਮਾਹੇਸ਼ਵਰੀ, ਨਿਧੀ। 

ਡਿਫੈਂਡਰ : ਜਯੋਤੀ ਸਿੰਘ (ਕਪਤਾਨ) ਲਾਲਥਾਂਟਲੂਆਂਗੀ, ਅੰਜਲੀ ਬਾਰਵਾ, ਪੂਜਾ ਸਾਹੂ, ਮਮਿਤਾ ਓਰਮ, ਨਿਰੂ ਕੁੱਲੂ। 

ਮਿਡਫੀਲਡਰ : ਕੇ. ਸੋਨੀਆ ਦੇਵੀ, ਰਜਨੀ ਕੇਰਕੇਟਾ, ਪ੍ਰਿਯੰਕਾ ਯਾਦਵ, ਕੇ. ਸ਼ਿਲੇਈਮਾ ਚਾਨੂ, ਸਾਕਸ਼ੀ ਰਾਣਾ, ਅਨਿਸ਼ਾ ਸਾਹੂ, ਸੁਪ੍ਰਿਯਾ ਕੁਜੂਰ। 

ਫਾਰਵਰਡ : ਬਿਨਿਮਾ ਧਨ, ਹਿਨਾ ਬਾਨੋ, ਲਾਲਰਿੰਪੂਈ, ਇਸ਼ਿਕਾ, ਸੰਜਨਾ ਹੋਰੋ, ਸੋਨਮ, ਕਨਿਕਾ ਸਿਵਾਚ।


Tarsem Singh

Content Editor

Related News