ਇਜ਼ਰਾਈਲੀ ਮਿਲਟਰੀ ਖੁਫੀਆ ਮੁਖੀ ਨੇ 7 ਅਕਤੂਬਰ ਨੂੰ ਹੋਏ ਹਮਲੇ ਨੂੰ ਲੈ ਕੇ ਦਿੱਤਾ ਅਸਤੀਫਾ
Monday, Apr 22, 2024 - 02:49 PM (IST)
ਤੇਲ ਅਵੀਵ(ਏ.ਐੱਨ.ਆਈ.) : ਇਜ਼ਰਾਈਲ ਦੇ ਫੌਜੀ ਖੂਫੀਆ ਮੁਖੀ ਮੇਜਰ ਜਨਰਲ ਅਹਾਰੋਨ ਹਲੀਵਾ ਨੇ ਯਹੂਦੀ ਦੇਸ਼ ਹਮਾਸ ਦੇ 7 ਅਕਤੂਬਰ ਦੇ ਅਚਾਨਕ ਹਮਲੇ ਦੌਰਾਨ ਆਪਣੀ ਯੂਨਿਟ ਦੀਆਂ ਅਸਫਲਤਾਵਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਮਵਾਰ ਨੂੰ ਅਸਤੀਫਾ ਦੇ ਦਿੱਤਾ। ਹਲੀਵਾ ਇਜ਼ਰਾਈਲੀ ਫੌਜ ਦੇ ਜਨਰਲ ਸਟਾਫ ਦੇ ਪਹਿਲੇ ਜਨਰਲ ਹਨ, ਜਿਨ੍ਹਾਂ ਨੇ ਫਿਲਸਤੀਨੀ ਬਾਗੀ ਸੰਗਠਨ ਹਮਾਸ ਦੇ ਇਜ਼ਰਾਈਲ ’ਤੇ ਵੱਡੇ ਹਮਲੇ ਅਤੇ ਬਾਅਦ ’ਚ ਗਾਜ਼ਾ ’ਚ ਹੋਈ ਜੰਗ ਕਾਰਨ ਅਸਤੀਫਾ ਦਿੱਤਾ ਹੈ।
ਇਹ ਵੀ ਪੜ੍ਹੋ: ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਮਹਾਵੀਰ ਜਯੰਤੀ ਦੇ ਮੌਕੇ 'ਤੇ ਜੈਨ ਭਾਈਚਾਰੇ ਨੂੰ ਦਿੱਤੀ ਵਧਾਈ
ਹਿਬਰੂ ਵੱਲੋਂ ਲਿਖੇ ਆਪਣੇ ਅਸਤੀਫ਼ੇ ਦੇ ਪੱਤਰ ਵਿਚ ਹਲੀਵਾ ਨੇ ਕਿਹਾ, ‘ਖੁਫੀਆ ਵਿਭਾਗ ਸੌਂਪੇ ਗਏ ਕੰਮ ’ਤੇ ਖਰਾ ਨਹੀਂ ਉਤਰਿਆ। ਡਿਊਟੀ ਨਿਭਾਉਣ ਦੌਰਾਨ ਮੈਂ ਜਾਣਦਾ ਸੀ ਕਿ ਅਧਿਕਾਰ ਦੇ ਨਾਲ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ।’ ਜਨਰਲ ਨੇ ਕਿਹਾ ਕਿ ਉਹ 7 ਅਕਤੂਬਰ ਨੂੰ ਵਾਪਰੀ ਘਟਨਾ ਦੀ ਜ਼ਿੰਮੇਵਾਰੀ ਲੈਣਾ ਚਾਹੁੰਦਾ ਸੀ ਅਤੇ ਜੰਗ ਦੇ ਵੱਧ ਤੋਂ ਵੱਧ ਟੀਚਿਆਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਦਾ ਵਾਅਦਾ ਕੀਤਾ। ਹਲੀਵਾ ਨੇ ਇਕ ਜਾਂਚ ਕਮੇਟੀ ਦੀ ਸਥਾਪਨਾ ਦੀ ਮੰਗ ਵੀ ਕੀਤੀ। ਹਲੀਵਾ ਨੇ ਪੱਤਰ ਵਿਚ ਜੰਗ ਵਿਚ ਮਿਲਟਰੀ ਇੰਟੈਲੀਜੈਂਸ ਡਾਇਰੈਕਟੋਰੇਟ ਦੇ ਕਰਮਚਾਰੀਆਂ ਦੇ ਪ੍ਰਦਰਸ਼ਨ ਦੀ ਬਹੁਤ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 19 ਸਾਲ ਦੇ 2 ਭਾਰਤੀ ਵਿਦਿਆਰਥੀਆਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।