ਮਜ਼ਬੂਤ ਟੀਮਾਂ ਨਾਲ ਭਿੜਨ ਲਈ ਤਿਆਰ ਹੈ ਭਾਰਤੀ ਟੀਮ : ਅਮਰਜੀਤ

09/27/2017 4:41:16 AM

ਮਡਗਾਂਵ— ਫੀਫਾ ਅੰਡਰ-17 ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਕਪਤਾਨ ਅਮਰਜੀਤ ਸਿੰਘ ਨੇ ਅੱਜ ਇਥੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਖਿਡਾਰੀਆਂ ਨੇ ਕਾਫੀ ਮਿਹਨਤ ਕੀਤੀ ਹੈ ਤੇ ਉਹ ਇਸ ਵੱਡੇ ਟੂਰਨਾਮੈਂਟ ਵਿਚ ਕਿਸੇ ਵੀ ਟੀਮ ਨਾਲ ਭਿੜਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਭਾਰਤ ਦੀ ਮੇਜ਼ਬਾਨੀ 'ਚ 6 ਤੋਂ 28 ਅਕਤੂਬਰ ਤਕ ਹੋਣ ਵਾਲੇ ਇਸ ਟੂਰਨਮੈਂਟ ਤੋਂ ਪਹਿਲਾਂ ਅਮਰਜੀਤ ਨੇ ਕਿਹਾ ਕਿ ਪੁਰਤਗਾਲ ਦੇ ਨਵੇਂ ਕੋਚ ਲੂਈਸ ਨੋਟਾਰਨ ਡੀ ਮਾਤੋਸ ਦੀ ਨਿਗਰਾਨੀ ਵਿਚ ਟੀਮ ਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ ਹਨ। ਵਿਦੇਸ਼ੀ ਦੌਰਿਆਂ 'ਤੇ ਮਜ਼ਬੂਤ ਟੀਮਾਂ ਵਿਰੁੱਧ ਖੇਡਣ ਨੂੰ ਲੈ ਕੇ ਸਾਡੀ ਮਾਨਸਿਕਤਾ ਮਜ਼ਬੂਤ ਹੋਈ ਹੈ ਤੇ ਹੁਣ ਸਾਨੂੰ ਕਿਸੇ ਵੀ ਮਜ਼ਬੂਤ ਵਿਰੋਧੀ ਵਿਰੁੱਧ ਖੇਡਣ ਦਾ ਡਰ ਨਹੀਂ ਹੈ। ਅਮਰਜੀਤ ਨੇ ਕਿਹਾ ਕਿ ਇਸ ਟੂਰਨਾਮੈਂਟ ਲਈ ਸਾਡੀ ਯੋਜਨਾ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਮੈਦਾਨ 'ਚ ਉਤਾਰਨ ਦੀ ਹੈ। ਅਸੀਂ ਕਾਫੀ ਮਿਹਨਤ ਕੀਤੀ ਹੈ ਤੇ ਸਾਡੇ ਵਿਚ ਖੇਡਣ ਦੀ ਸਮਰੱਥਾ ਹੈ। ਅਗਲੇ ਕੁਝ ਹਫਤਿਆਂ ਵਿਚ ਟੂਰਨਾਮੈਂਟ ਦੌਰਾਨ ਸਾਡੀ ਟੀਮ ਦਾ ਚੰਗਾ ਅਕਸ ਬਣ ਸਕਦਾ ਹੈ।


Related News