ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਜਰਮਨੀ ਹੱਥੋਂ ਹਾਰੀ
Monday, May 27, 2024 - 07:33 PM (IST)
ਬ੍ਰੇਡਾ (ਨੀਦਰਲੈਂਡ), (ਭਾਸ਼ਾ)– ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੂੰ ਇੱਥੇ ਯੂਰਪ ਦੌਰੇ ’ਤੇ ਜਰਮਨੀ ਵਿਰੁੱਧ ਚੌਥੇ ਮੈਚ ਵਿਚ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਰਮਨੀ ਨੇ ਪਹਿਲੇ ਕੁਆਰਟਰ ਦੀ ਸ਼ੁਰੂਆਤ ਵਿਚ ਹੀ 1-0 ਦੀ ਬੜ੍ਹਤ ਬਣਾ ਲਈ। ਦੂਜਾ ਤੇ ਤੀਜਾ ਕੁਆਰਟਰ ਗੋਲ ਰਹਿਤ ਰਿਹਾ, ਜਿਸ ਨਾਲ ਜਰਮਨੀ ਦੀ ਟੀਮ ਦੀ ਬੜ੍ਹਤ ਬਰਕਰਾਰ ਰਹੀ। ਭਾਰਤ ਨੇ ਬਰਾਬਰੀ ਦਾ ਗੋਲ ਕਰਨ ਲਈ ਸਖਤ ਮਿਹਨਤ ਕੀਤੀ ਪਰ ਸਫਲਤਾ ਨਹੀਂ ਮਿਲੀ।
ਆਖਰੀ ਕੁਆਰਟਰ ਵਿਚ ਜਰਮਨੀ ਨੂੰ ਬੜ੍ਹਤ ਦੁੱਗਣੀ ਕਰਨ ਦਾ ਮੌਕਾ ਮਿਲਿਆ ਪਰ ਭਾਰਤੀ ਗੋਲਕੀਪਰ ਨੇ ਪੈਨਲਟੀ ਸਟ੍ਰੋਕ ’ਤੇ ਵਿਰੋਧੀ ਟੀਮ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਭਾਰਤ ਨੂੰ ਵੀ ਇਸ ਤੋਂ ਬਾਅਦ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਮੁਕਾਬਲਾ ਬਰਾਬਰ ਕਰਨ ਦਾ ਮੌਕਾ ਮਿਲਿਆ ਪਰ ਟੀਮ ਗੋਲ ਕਰਨ ਵਿਚ ਅਸਫਲ ਰਹੀ ਤੇ ਮੈਚ ਗੁਆ ਦਿੱਤਾ। ਭਾਰਤ ਆਪਣਾ ਅਗਲਾ ਮੈਚ ਹੁਣ ਜਰਮਨੀ ਵਿਰੁੱਧ ਹੀ ਡਸੇਲਡੋਰਫ ਵਿਚ ਖੇਡੇਗਾ।