ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਜੱਜ ਰਾਜ ਸਿੰਘ ਬਦੇਸ਼ਾ ਤੇ ਗੱਤਕਾ ਟੀਮਾਂ ਦਾ ਸਨਮਾਨ

05/06/2024 10:35:39 AM

ਫਰਿਜਨੋ (ਕੈਲੀਫੋਰਨੀਆਂ) (ਗੁਰਿੰਦਰਜੀਤ ਨੀਟਾ ਮਾਛੀਕੇ): ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ ਵੱਲੋਂ ਲੰਘੇ ਐਤਵਾਰ ਵਿਸ਼ੇਸ਼ ਦੀਵਾਨ ਸਜਾਏ ਗਏ। ਇਸ ਵਿਸ਼ੇਸ਼ ਦੀਵਾਨ ਵਿੱਚ ਫਰਿਜਨੋ ਕਾਉਂਟੀ ਸੁਪੀਰੀਅਰ ਕੋਰਟ ਵਿੱਚ ਸਾਬਤ ਸੂਰਤ ਸਿੱਖੀ ਸਰੂਪ ਵਿੱਚ ਜੱਜ ਅਪੌਇਟ ਹੋਏ ਸ. ਰਾਜ ਸਿੰਘ ਬੰਦੇਸ਼ਾ ਅਤੇ ਕੈਲੀਫੋਰਨੀਆਂ ਗੱਤਕਾ ਦਲ ਦੀਆਂ ਟੀਮਾਂ ਨੂੰ ਸਨਮਾਨ ਚਿੰਨ ‘ਤੇ ਸਿਰੋਪਾਓ ਦੇਕੇ ਸਨਮਾਨਿਆ ਗਿਆ। ਇਸ ਮੌਕੇ ਸੈਕਟਰੀ ਜਗਰੂਪ ਸਿੰਘ ਨੇ ਬੋਲਦਿਆਂ ਕਿਹਾ ਕਿ ਜੱਜ ਬਣੇ ਸ. ਰਾਜ ਸਿੰਘ ਬਦੇਸ਼ਾ ਨੇ ਸਾਡੀ ਨਵੀਂ ਪੀੜ੍ਹੀ ਵਾਸਤੇ ਬੜਾ ਖੂਬਸੂਰਤ ਪੂਰਨਾ ਪਾਇਆ ਕਿ ਸਿੱਖੀ ਸਰੂਪ ਵਿੱਚ ਰਹਿੰਦਿਆਂ ਕੀ ਨਹੀ ਕੀਤਾ ਜਾ ਸਕਦਾ। 

PunjabKesari

ਉਨ੍ਹਾਂ ਕੈਲੀਫੋਰਨੀਆ ਗੱਤਕਾ ਦਲ ਦੇ ਸਮੂਹ ਕੋਚ ਸਹਿਬਾਨਾਂ ਨੂੰ ਵਧਾਈ ਦਿੱਤੀ। ਉਨ੍ਹਾਂ ਸਮੂਹ ਮੀਡੀਏ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਜਨੀਅਨਰ ਅਤੇ ਗੱਤਕਾ ਕੋਚ ਹਰਪ੍ਰੀਤ ਸਿੰਘ ਨੇ ਵੀ ਕੈਲੀਫੋਰਨੀਆਂ ਗੱਤਕਾ ਦਲ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਉਨ੍ਹਾਂ ਕਿਹਾ ਕਿ ਸਾਡੀ ਮਿਹਨਤ ਦਾ ਮੁੱਲ ਮੁੜਿਆ ਕਿ ਕੈਲੈਫੋਰਨੀਆਂ ਗੱਤਕਾ ਦਲ ਦੀਆਂ 9 ਟੀਮਾਂ ਰਿਵਰਸਾਈਡ ਹੋਲੇ ਮਹੱਲੇ ਤੋਂ ਜੇਤੂ ਰਹੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਜਿੱਤਾ ਦਾ ਸਿਹਰਾ ਕੋਚਾਂ ਅਤੇ ਮਾਪਿਆ ਨੂੰ ਜਾਂਦਾ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਭਾਰਤੀਆਂ ਲਈ J-1 ਸਪੈਸ਼ਲ ਵੀਜ਼ਾ ਸ਼੍ਰੇਣੀ, ਹਜ਼ਾਰਾਂ ਭਾਰਤੀ ਡਾਕਟਰਾਂ ਨੂੰ ਮਿਲੇਗੀ ਐਂਟਰੀ 

ਇਸ ਮੌਕੇ ਜੱਜ ਸ. ਰਾਜ ਸਿੰਘ ਬਦੇਸ਼ਾ ਨੇ ਕਿਹਾ ਕਿ ਇਹ ਜੋ ਮਾਣ ਸਤਿਕਾਰ ਮਿਲ ਰਿਹਾ ਇਹ ਗੁਰੂ ਸਾਹਿਬ ਦੀ ਕਿਰਪਾ ਸਦਕੇ ਹੀ ਹੈ। ਉਨ੍ਹਾਂ ਕਿਹਾ ਕਿ ਸੰਗਤੀ ਰੂਪ ਵਿੱਚ ਕੋਈ ਜੱਜ, ਵਕੀਲ ਨਹੀਂ ਬਲਕਿ ਸਭ ਬਰਾਬਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋ ਮਾਣ ਸਤਿਕਾਰ ਸੰਗਤ ਵੱਲੋਂ ਮਿਲਿਆ, ਇਹ ਵੀ ਸਭ ਗੁਰੂ ਦੇ ਸਰੂਪ, ਗੁਰੂ ਦੇ ਬਾਣੇ ਦਾ ਹੀ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਸਟੇਟ ਦਾ ਮੈ ਰਿਣੀ ਹਾਂ ਜਿੰਨਾਂ ਨੇ ਗੁਰੂ ਦੇ ਬਾਣੇ ਤੇ ਬਾਣੀ ਨੂੰ ਸਤਿਕਾਰ ਦਿੰਦਿਆ ਮੈਨੂੰ ਜੱਜ ਨਿਯੁਕਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਚੜ੍ਹਦੀਕਲਾ ਬਖਸ਼ੇ ‘ਤਾਂ ਜੋ ਮੈਂ ਅਮਰੀਕਨ ਲੋਕਾਂ ਦੀ ਸੇਵਾ ਤਨਦੇਹੀ ਨਾਲ ਕਰ ਸਕਾਂ। ਅਖੀਰ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਦਲਬੀਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਜੇਤੂ ਰਹੀਆਂ ਗੱਤਕਾ ਟੀਮਾਂ ਅਤੇ ਜੱਜ ਬਣੇ ਭਾਈ ਰਾਜ ਸਿੰਘ ਬਦੇਸ਼ਾ ਨੂੰ ਵਧਾਈ ਦਿੱਤੀ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ। ਇਸ ਮੌਕੇ ਢਾਡੀ ਭਈ ਸਿੰਗਾਰਾ ਸਿੰਘ ਬੱਲ ਦੇ ਜੱਥੇ ਨੇ ਢਾਡੀ ਵਾਰਾਂ ਨਾਲ ਖੂਬ ਰੰਗ ਬੰਨਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News