ਖ਼ਰਚਾ ਆਬਜ਼ਰਵਰ ਵੱਲੋਂ ਨਿਗਰਾਨ ਟੀਮਾਂ ਨੂੰ ਨਕਦੀ ਉੱਪਰ ਕਰੜੀ ਨਜ਼ਰ ਰੱਖਣ ਦੇ ਹੁਕਮ

Wednesday, May 08, 2024 - 05:58 PM (IST)

ਖ਼ਰਚਾ ਆਬਜ਼ਰਵਰ ਵੱਲੋਂ ਨਿਗਰਾਨ ਟੀਮਾਂ ਨੂੰ ਨਕਦੀ ਉੱਪਰ ਕਰੜੀ ਨਜ਼ਰ ਰੱਖਣ ਦੇ ਹੁਕਮ

ਜਲੰਧਰ (ਬਿਊਰੋ) : ਭਾਰਤੀ ਚੋਣ ਕਮਿਸ਼ਨ ਵੱਲੋਂ ਜਲੰਧਰ ਲੋਕ ਸਭਾ ਹਲਕੇ ਲਈ ਨਿਯੁਕਤ ਖ਼ਰਚਾ ਆਬਜਰਵਰ ਮਾਧਵ ਦੇਸ਼ਮੁਖ ( ਆਈ. ਆਰ. ਐੱਸ. 2009 ਬੈਚ ) ਅਤੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ ਹਿਮਾਂਸ਼ੂ ਅਗਰਵਾਲ ਵਲੋਂ  ਖ਼ਰਚ ਉੱਪਰ ਨਿਗਰਾਨੀ ਲਈ ਤਾਇਨਾਤ ਵੱਖ ਵੱਖ ਟੀਮਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਨਕਦੀ ਦੀ ਆਵਾਜਾਈ/ਲੈਣ - ਦੇਣ ਉੱਪਰ ਕਰੜੀ ਨਿਗ੍ਹਾ ਰੱਖੀ ਜਾਵੇ ਤਾਂ ਜੋ ਪੈਸੇ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨਕਦੀ ਦੇ ਲ਼ੈਣ - ਦੇਣ, ਸ਼ਰਾਬ ਦੀ ਢੋਆ ਢੁਆਈ ਤੇ ਸਟੋਰੇਜ ਆਦਿ ਉੱਪਰ ਬਾਜ਼ ਅੱਖ ਰੱਖੀ ਜਾਵੇ ਤਾਂ ਜੋ ਵੋਟਰਾਂ ਨੂੰ ਕਿਸੇ ਲਾਲਚ ਨਾਲ ਪ੍ਰਭਾਵਿਤ ਕਰਨ ਦੀ ਸੰਭਾਵਨਾ ਨੂੰ ਖਾਰਜ ਕੀਤਾ ਜਾ ਸਕੇ। ਖ਼ਰਚਾ ਆਬਜਰਵਰ ਨੇ ਇਸ ਗੱਲ ਉੱਪਰ ਜ਼ੋਰ ਦਿੱਤਾ ਕਿ ਵੱਖ - ਵੱਖ ਅੰਤਰ ਵਿਭਾਗੀ ਟੀਮਾਂ ’ਚ ਆਪਸੀ ਤਾਲਮੇਲ ਬਿਹਤਰੀਨ ਹੋਵੇ ਤਾਂ ਜੋ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਨੂੰ ਇੰਨ ਬਿੰਨ ਲਾਗੂ ਕੀਤਾ ਜਾ ਸਕੇ । ਬੈਂਕਾਂ ਦੇ ਪ੍ਰਤੀਨਿਧੀਆਂ ਨੂੰ ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ੱਕੀ ਲੈਣ ਦੇਣ ਬਾਰੇ ਤੁਰੰਤ ਸੂਚਨਾ ਸਾਂਝੀ ਕੀਤੀ ਜਾਵੇ ।

ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ਚੋਣਾਂ 2024 : ਪੰਜਾਬ ’ਚ 5.28 ਲੱਖ ਵੋਟਰ ਪਹਿਲੀ ਵਾਰ ਪਾਉਣਗੇ ਵੋਟ

ਇਸ ਤੋਂ ਇਲਾਵਾ ਖ਼ਰਚਾ ਨਿਗਰਾਨ ਟੀਮਾਂ ਨੂੰ ਸਿਆਸੀ ਪਾਰਟੀਆਂ ਦੀਆਂ ਰੈਲੀਆਂ, ਜਲਸਿਆਂ, ਰੋਡ ਸ਼ੋਅ ’ਤੇ ਸਖ਼ਤ ਨਿਗਰਾਨੀ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਖ਼ਰਚਾ ਨਿਗਰਾਨ ਟੀਮਾਂ ਚੋਣ ਕਮਿਸ਼ਨ ਦੀਆਂ ਅੱਖਾਂ ਤੇ ਕੰਨ ਹਨ ਜਿਨ੍ਹਾਂ ਦੇ ਸਹਿਯੋਗ ਨਾਲ ਹੀ ਪੈਸੇ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ। ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰਾਂ ਨੇ ਹਿੱਸਾ ਲਿਆ, ਜਿਸ ’ਚ ਮੁੱਖ ਤੌਰ ’ਤੇ ਪੁਲਸ, ਐਕਸਾਈਜ, ਜੀ. ਐੱਸ. ਟੀ. , ਡਾਇਰੈਕਟਰ ਰੈਵੀਨਿਊ ਇੰਟੈਲੀਜੈਂਸ  ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਨੋਡਲ ਅਫਸਰ ਅਮਰਜੀਤ ਬੈਂਸ ਵੀ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ : ਤੀਜੇ ਪੜਾਅ ’ਚ 64.08 ਫੀਸਦੀ ਪੋਲਿੰਗ, ਸ਼ਾਹ ਸਮੇਤ 7 ਮੰਤਰੀਆਂ ਦੀ ਕਿਸਮਤ ਈ. ਵੀ. ਐੱਮ. ’ਚ ਕੈਦ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News