ਸਿਹਤ ਲਈ ਬੇਹੱਦ ਗੁਣਕਾਰੀ ਹੈ ਆਂਵਲਾ, ਫਾਇਦੇ ਜਾਣ ਹੋ ਜਾਓਗੇ ਹੈਰਾਨ

Sunday, May 12, 2024 - 04:53 PM (IST)

ਸਿਹਤ ਲਈ ਬੇਹੱਦ ਗੁਣਕਾਰੀ ਹੈ ਆਂਵਲਾ, ਫਾਇਦੇ ਜਾਣ ਹੋ ਜਾਓਗੇ ਹੈਰਾਨ

ਜਲੰਧਰ— ਆਂਵਲਾ ਸਿਹਤ ਲਈ ਬਹੁਤ ਫਾਇਦੇਮੰਦ ਹੈ। ਆਂਵਲੇ ਦਾ ਇਸਤੇਮਾਲ ਪ੍ਰਾਚੀਨ ਕਾਲ ਤੋਂ ਬੀਮਾਰੀਆਂ ਦੇ ਇਲਾਜ ਅਤੇ ਬਿਊਟੀ ਲਈ ਕੀਤਾ ਜਾਂਦਾ ਹੈ। ਆਂਵਲੇ 'ਚ ਵਿਟਾਮਿਨ-ਸੀ, ਕੈਲਸ਼ੀਅਮ, ਫਾਸਫੋਰਸ, ਆਇਰਨ, ਕੈਰੋਟੀਨ, ਵਿਟਾਮਿਨ-ਬੀ ਅਤੇ ਕਾਰਬੋਹਾਈਡ੍ਰੇਟਸ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਖਾਣ 'ਚ ਜਿੰਨੇ ਕੋੜ੍ਹੇ ਅਤੇ ਖੱਟੇ-ਮਿੱਠੇ ਹੁੰਦੇ, ਉਨੇ ਹੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਸ ਦਾ ਆਚਾਰ ਅਤੇ ਮਿੱਠਾ ਮੁਰੱਬਾ ਵੀ ਬਣਾਇਆ ਜਾਂਦਾ ਹੈ। ਇਹ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਆਂਵਲੇ ਖਾਣ ਨਾਲ ਕੀ-ਕੀ ਹੁੰਦੇ ਹਨ ਫਾਇਦੇ :-

ਵਾਲਾਂ ਲਈ ਫਾਇਦੇਮੰਦ 
ਵਾਲਾਂ ਦੀ ਕੁਦਰਤੀ ਚਮਕ ਲਈ ਆਂਵਲੇ ਬੇਹੱਦ ਫਾਇਦੇਮੰਦ ਹੁੰਦਾ ਹੈ, ਇਸ ਦੇ ਇਲਾਵਾ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਘੱਟ ਕਰਨ ਲਈ ਅਤੇ ਝੜਦੇ ਵਾਲਾਂ ਲਈ ਆਂਵਲੇ ਅਸਰਦਾਰ ਸਾਬਤ ਹੁੰਦੇ ਹਨ। ਜੇਕਰ ਤੁਹਾਡੇ ਵਾਲ ਸੁੱਕੇ ਅਤੇ ਪਤਲੇ ਹਨ ਤਾਂ ਰੋਜ਼ਾਨਾ ਵਾਲ ਧੋਣ ਤੋਂ ਪਹਿਲਾਂ ਆਂਵਲਿਆਂ ਦੇ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰਨੀ ਚਾਹੀਦੀ ਹੈ। ਆਂਵਲੇ ਦਾ ਤੇਲ ਵਾਲਾਂ ਲਈ ਇਕ ਵਧੀਆ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਨਾਲ ਵਾਲ ਕਾਲੇ, ਸੰਘਣੇ ਅਤੇ ਚਮਕਦਾਰ ਹੁੰਦੇ ਹਨ। 

ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸਹਾਇਕ 
ਆਂਵਲੇ ਅੱਖਾਂ ਲਈ ਵਰਦਾਨ ਹਨ। ਇਸ 'ਚ ਮੌਜੂਦ ਤੱਤ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ 'ਚ ਸਹਾਇਕ ਹੁੰਦੇ ਹਨ। ਖਾਲੀ ਪੇਟ ਆਂਵਲਿਆਂ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਜਲਦੀ ਘੱਟ ਨਹੀਂ ਹੁੰਦੀ। ਰੋਜ਼ਾਨਾ ਇਕ ਚਮਚਾ ਆਂਵਲਿਆਂ ਦੇ ਪਾਊਡਰ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਲਾਭ ਮਿਲਦਾ ਹੈ ਅਤੇ ਮੋਤੀਆਬੰਦ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। 

ਐਸੀਡਿਟੀ ਹੋਵੇਗੀ ਦੂਰ
ਆਂਵਲਿਆਂ ਦਾ ਰਸ ਤੁਸੀਂ ਬਾਹਰ ਤੋਂ ਖਰੀਦ ਸਕਦੇ ਹੋ ਜਾਂ ਆਂਵਲਿਆਂ ਨੂੰ ਪੀਸ ਕੇ ਆਂਵਲਿਆਂ ਦਾ ਤਾਜ਼ਾ ਰਸ ਵੀ ਕੱਢ ਸਕਦੇ ਹੋ। ਐਸੀਡਿਟੀ ਤੋਂ ਰਾਹਤ ਪਾਉਣ ਲਈ ਖਾਲੀ ਪੇਟ ਆਂਵਲਿਆਂ ਦਾ ਰਾਸ ਪੀਓ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਐਸੀਡਿਟੀ ਦੀ ਮਮੱਸਿਆ ਤੋਂ ਮੁਕਤ ਹੋ ਸਕਦੇ ਹੋ। ਦੋ ਤਿੰਨ ਟੁਕੜੇ ਤਾਜ਼ਾ ਆਂਵਲੇ ਖਾਣ ਨਾਲ ਤੁਸੀਂ ਆਸਾਨੀ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। 

ਪੱਥਰੀ 'ਚ ਮਦਦਗਾਰ 
ਪੱਥਰੀ ਹੋਣ 'ਤੇ ਆਂਵਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਆਂਵਲਿਆਂ ਦਾ ਚੂਰਨ ਮੂਲੀ ਦੇ ਨਾਲ ਖਾਣ ਨਾਲ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ। ਇਸ 'ਚ ਅਲਬੂਮੀਨ ਅਤੇ ਸੋਡੀਅਮ ਕਲੋਰਾਈਡ ਬਹੁਤ ਹੀ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਦੇ ਕਾਰਨ ਇਨ੍ਹਾਂ ਨੂੰ ਗੁਰਦਿਆਂ ਦੀ ਪੱਥਰੀ ਦੇ ਇਲਾਜ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ। ਇਸ ਲਈ ਗੁਰਦੇ ਦੀ ਪੱਥਰੀ ਹੋਣ 'ਤੇ ਆਂਵਲਿਆਂ ਦਾ ਸੇਵਨ ਕਰੋ। 

ਬਲੱਡ ਦੀ ਕਮੀ 
ਖੂਨ 'ਚ ਹੀਮੋਗਲੋਬਿਨ ਦੀ ਕਮੀ ਹੋਣ 'ਤੇ, ਰੋਜ਼ਾਨਾ ਆਂਵਲਿਆਂ ਦੇ ਰਸ ਦਾ ਸੇਵਨ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਹ ਸਰੀਰ 'ਚ ਖੂਨ ਦੀ ਕਮੀ ਵੀ ਨਹੀਂ ਹੋਣ ਦਿੰਦਾ। 

ਬੁਖਾਰ ਤੋਂ ਛੁਟਕਾਰਾ
ਬੁਖਾਰ ਤੋਂ ਛੁਟਕਾਰਾ ਪਾਉਣ ਲਈ ਆਂਵਲਿਆਂ ਦਾ ਰਸ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਦੇ ਇਲਾਵਾ ਦੰਦਾਂ 'ਚ ਦਰਦ ਅਤੇ ਕੈਵਿਟੀ ਹੋਣ 'ਤੇ ਆਂਵਲਿਆਂ ਦੇ ਰਸ 'ਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਮਸੂੜਿਆਂ 'ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। 

ਸਰੀਰ ਦੀ ਗਰਮੀ ਕਰੇ ਘੱਟ 
ਆਂਵਲਿਆਂ ਦਾ ਜੂਸ ਸਰੀਰ 'ਚ ਗਰਮੀ ਘਟਾਉਣ ਲਈ ਵੀ ਮਦਦਗਾਰ ਹੁੰਦਾ ਹੈ। ਹਿਚਕੀ ਅਤੇ ਉਲਟੀ ਆਉਣ 'ਤੇ ਆਂਵਲਿਆਂ ਦੇ ਜੂਸ ਨੂੰ ਮਿਸ਼ਰੀ ਦੇ ਨਾਲ ਦਿਨ 'ਚ ਦੋ-ਤਿੰਨ ਵਾਰ ਸੇਵਨ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ। 

ਯਾਦਾਸ਼ਤ ਵਧਾਉਣ 'ਚ ਸਹਾਇਕ 
ਜੇਕਰ ਤੁਸੀਂ ਕੋਈ ਚੀਜ਼ ਖਾ ਕੇ ਅਕਸਰ ਭੁੱਲ ਜਾਂਦੇ ਹਨ ਤਾਂ ਆਂਵਲੇ ਤੁਹਾਡੇ ਲਈ ਫਾਇਦੇਮੰਦ ਹੋ ਸਕਦੇ ਹਨ। ਆਂਵਲੇ ਯਾਦਾਸ਼ਤ ਵਧਾਉਣ 'ਚ ਮਦਦਗਾਰ ਹੁੰਦੇ ਹਨ। ਇਸ ਦੇ ਲਈ ਸਵੇਰੇ ਆਂਵਲਿਆਂ ਦਾ ਮੁਰੰਬਾ ਗਾਂ ਦੇ ਦੁੱਧ ਨਾਲ ਲੈਣ ਨਾਲ ਬੇਹੱਦ ਲਾਭ ਮਿਲਦਾ ਹੈ। ਇਸ ਦੇ ਇਲਾਵਾ ਆਂਵਲਿਆਂ ਦੇ ਜੂਸ ਦੀ ਵਰਤੋਂ ਵੀ ਕਰ ਸਕਦੇ ਹੋ। 

ਚਮੜੀ ਦੀ ਖੂਬਸੂਰਤੀ ਵਧਾਉਣ 'ਚ ਸਹਾਇਕ 
ਜੇਕਰ ਤੁਸੀਂ ਕੁਦਰਤੀ ਤਰੀਕੇ ਨਾਲ ਚਿਹਰੇ ਦੇ ਦਾਗ-ਧੱਬੇ ਨੂੰ ਹਟਾਉਣਾ ਚਾਹੁੰਦੇ ਹਨ ਤਾਂ ਆਂਵਲਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ। ਆਂਵਲਿਆਂ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਗਾਉਣ ਨਾਲ ਚਮੜੀ ਸਾਫ, ਚਮਕਦਾਰ ਹੁੰਦੀ ਹੈ ਅਤੇ ਝੂਰੀਆਂ ਵੀ ਘੱਟ ਹੁੰਦੀਆਂ ਹਨ।


author

Tarsem Singh

Content Editor

Related News