T20 WC ਤੋਂ ਪਹਿਲਾਂ ਭਾਰਤੀ ਟੀਮ ਸਨਮਾਨਿਤ, ICC ਪੁਰਸਕਾਰ ਅਤੇ ਟੀਮ ਆਫ ਦ ਈਅਰ ਦੀ ਕੈਪ ਜਿੱਤੀ
Thursday, May 30, 2024 - 02:04 PM (IST)
ਨਿਊਯਾਰਕ (ਅਮਰੀਕਾ) : ਵੈਸਟਇੰਡੀਜ਼ ਅਤੇ ਅਮਰੀਕਾ ਵਿਚ ਟੀ-20 ਵਿਸ਼ਵ ਕੱਪ 2024 ਦੀ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ, ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਹਾਲ ਦੇ ਦਿਨਾਂ ਵਿਚ ਰਾਸ਼ਟਰੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਲਈ ਆਈਸੀਸੀ ਪੁਰਸਕਾਰ ਅਤੇ ਸਾਲ ਦੀ ਸਭ ਤੋਂ ਵਧੀਆ ਟੀਮ ਦੀਆਂ ਕੈਪਾਂ ਮਿਲੀਆਂ ਹਨ।
ਵਿਸ਼ਵ ਦੇ ਨੰਬਰ 1 ਟੀ-20 ਆਈ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਪੁਰਸ਼ ਟੀ-20ਆਈ ਕ੍ਰਿਕਟਰ ਆਫ਼ ਦਾ ਈਅਰ ਅਤੇ ਟੀ-20ਆਈ ਟੀਮ ਆਫ਼ ਦਾ ਈਅਰ ਦੀ ਕੈਪ ਦਿੱਤੀ ਗਈ। ਹਰਫਨਮੌਲਾ ਰਵਿੰਦਰ ਜਡੇਜਾ ਨੂੰ ਆਈਸੀਸੀ ਟੈਸਟ ਟੀਮ ਆਫ ਦਿ ਈਅਰ ਕੈਪ ਦਿੱਤੀ ਗਈ। ਕਪਤਾਨ ਰੋਹਿਤ ਸ਼ਰਮਾ ਦੇ ਨਾਲ ਸ਼ੁਭਮਨ ਗਿੱਲ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ ਨੂੰ ਆਈਸੀਸੀ ਵਨਡੇ ਟੀਮ ਆਫ ਦਿ ਈਅਰ ਕੈਪ ਅਤੇ ਖੱਬੇ ਹੱਥ ਦੇ ਸਪਿਨਰ ਅਰਸ਼ਦੀਪ ਸਿੰਘ ਨੂੰ ਆਈਸੀਸੀ ਟੀ20ਆਈ ਟੀਮ ਆਫ ਦਿ ਈਅਰ ਕੈਪ ਮਿਲੀ।
ਭਾਰਤ ਆਪਣੀ ਟੀ-20 ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਨਿਊਯਾਰਕ ਦੇ ਨਸਾਓ ਕਾਊਂਟੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਆਇਰਲੈਂਡ ਖਿਲਾਫ ਕਰੇਗਾ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਬਲਾਕਬਸਟਰ ਮੈਚ 9 ਜੂਨ ਨੂੰ ਹੋਵੇਗਾ। ਉਹ ਬਾਅਦ ਵਿੱਚ ਆਪਣੇ ਗਰੁੱਪ ਏ ਮੈਚਾਂ ਦੀ ਸਮਾਪਤੀ ਲਈ ਟੂਰਨਾਮੈਂਟ ਦੇ ਸਹਿ-ਮੇਜ਼ਬਾਨ ਅਮਰੀਕਾ (12 ਜੂਨ) ਅਤੇ ਕੈਨੇਡਾ (15 ਜੂਨ) ਨਾਲ ਖੇਡਣਗੇ।
ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ : ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ-ਕਪਤਾਨ), ਯਸ਼ਸਵੀ ਜਾਇਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟ ਕੀਪਰ), ਸੰਜੂ ਸੈਮਸਨ (ਵਿਕਟ ਕੀਪਰ), ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ
ਰਿਜ਼ਰਵ: ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ ਅਤੇ ਅਵੇਸ਼ ਖਾਨ।