ਪਾਪੂਆ ਨਿਊ ਗਿਨੀ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ ਭਾਰਤ: PM ਮੋਦੀ
Tuesday, May 28, 2024 - 10:59 AM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਪੂਆ ਨਿਊ ਗਿਨੀ 'ਚ ਵਿਨਾਸ਼ਕਾਰੀ ਜ਼ਮੀਨ ਖਿਸਕਣ ਕਾਰਨ ਲੋਕਾਂ ਦੀ ਮੌਤ ਅਤੇ ਤਬਾਹੀ ਹੋਣ 'ਤੇ ਮੰਗਲਵਾਰ ਨੂੰ ਦੁੱਖ ਜਤਾਇਆ ਅਤੇ ਕਿਹਾ ਕਿ ਭਾਰਤ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਪਾਪੂਆ ਨਿਊ ਗਿਨੀ ਵਿਚ ਵਿਨਾਸ਼ਕਾਰੀ ਜ਼ਮੀਨ ਖਿਸਕਣ ਕਾਰਨ ਲੋਕਾਂ ਦੀ ਮੌਤ ਅਤੇ ਤਬਾਹੀ ਤੋਂ ਬਹੁਤ ਦੁਖੀ ਹਾਂ। ਪੀੜਤ ਪਰਿਵਾਰਾਂ ਪ੍ਰਤੀ ਸਾਡੀ ਦਿਲੋਂ ਹਮਦਰਦੀ ਅਤੇ ਜ਼ਖ਼ਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦੇ ਹਨ। ਭਾਰਤ ਹਰ ਸੰਭਵ ਸਹਿਯੋਗ ਮੁਹੱਈਆ ਕਰਾਉਣ ਲਈ ਤਿਆਰ ਹੈ।
ਇਹ ਵੀ ਪੜ੍ਹੋ- ਪਾਪੂਆ ਨਿਊ ਗਿਨੀ 'ਚ ਖਿਸਕੀ ਜ਼ਮੀਨ, ਹੁਣ ਤੱਕ 670 ਤੋਂ ਵੱਧ ਲੋਕਾਂ ਦੀ ਮੌਤ
ਪਾਪੂਆ ਨਿਊ ਗਿਨੀ ਸਰਕਾਰ ਮੁਤਾਬਕ ਦੱਖਣੀ ਪ੍ਰਸ਼ਾਂਤ ਟਾਪੂ ਦੇਸ਼ ਵਿਚ ਜ਼ਮੀਨ ਖਿਸਕਣ ਕਾਰਨ 2,000 ਤੋਂ ਵੱਧ ਲੋਕਾਂ ਦੇ ਜ਼ਿੰਦਾ ਦੱਬੇ ਹੋਣ ਦਾ ਖਦਸ਼ਾ ਹੈ। ਇਹ ਹਾਦਸਾ ਸ਼ੁੱਕਰਵਾਰ ਤੜਕੇ ਯਮਬਲੀ ਪਿੰਡ ਵਿਚ ਉਸ ਸਮੇਂ ਵਾਪਰਿਆ ਜਦੋਂ ਪਹਾੜ ਦਾ ਇਕ ਹਿੱਸਾ ਢਹਿ ਗਿਆ। ਜ਼ਮੀਨ ਖਿਸਕਣ ਸਮੇਂ ਲੋਕ ਸੁੱਤੇ ਪਏ ਸਨ। ਇਹ ਪਿੰਡ ਆਸਟ੍ਰੇਲੀਆ ਦੇ ਉੱਤਰੀ ਤੱਟ 'ਤੇ ਸਥਿਤ ਗਰੀਬ, ਪੇਂਡੂ ਆਬਾਦੀ ਵਾਲੇ ਅੰਦਰੂਨੀ ਇਲਾਕੇ ਵਿਚ ਅਸਥਿਰ ਅਤੇ ਦੂਰ-ਦੁਰਾਡੇ ਖੇਤਰ ਵਿਚ ਸਥਿਤ ਹੈ, ਜਿਸ ਕਾਰਨ ਖੋਜ ਅਤੇ ਬਚਾਅ ਕਾਰਜਾਂ ਨੂੰ ਗੁੰਝਲਦਾਰ ਅਤੇ ਖਤਰਨਾਕ ਹੋ ਗਿਆ ਹੈ। ਜ਼ਮੀਨ ਖਿਸਕਣ ਕਾਰਨ ਹੁਣ ਤੱਕ 670 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ਪਾਪੂਆ ਨਿਊ ਗਿਨੀ 'ਚ ਜ਼ਮੀਨ ਖਿਸਕਣ ਦੀ ਘਟਨਾ, 2 ਹਜ਼ਾਰ ਤੋਂ ਵੱਧ ਲੋਕ ਦੱਬੇ ਗਏ ਜ਼ਿੰਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8