ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਬੈਲਜੀਅਮ ਨੂੰ ਸ਼ੂਟਆਊਟ ’ਚ ਹਰਾਇਆ

05/25/2024 8:06:21 PM

ਐਂਟਵਰਪ– ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਬੈਲਜੀਅਮ ਨੂੰ ਸ਼ੂਟਆਊਟ ਵਿਚ 4-2 ਨਾਲ ਹਰਾ ਦਿੱਤਾ ਜਦਕਿ ਨਿਰਧਾਰਿਤ ਸਮੇਂ ਤਕ ਸਕੋਰ 2-2 ਨਾਲ ਬਰਾਬਰ ਸੀ। ਕਨਿਕਾ ਸਿਵਾਚ ਨੇ ਭਾਰਤ ਲਈ ਦੋ ਗੋਲ ਕੀਤੇ। ਭਾਰਤ ਨੇ ਪਹਿਲੇ ਹੀ ਕੁਆਰਟਰ ਵਿਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ 2-0 ਦੀ ਬੜ੍ਹਤ ਬਣਾ ਲਈ। ਦੂਜੇ ਕੁਆਰਟਰ ਵਿਚ ਕੋਈ ਗੋਲ ਨਹੀਂ ਹੋ ਸਕਿਆ ਤੇ ਹਾਫ ਟਾਈਮ ਤਕ ਭਾਰਤ ਦੀ ਬੜ੍ਹਤ ਕਾਇਮ ਰਹੀ। ਤੀਜੇ ਕੁਆਰਟਰ ਵਿਚ ਬੈਲਜੀਅਮ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਗੋਲ ਨਹੀਂ ਹੋ ਸਕਿਆ। ਆਖਰੀ ਕੁਆਰਟਰ ਵਿਚ ਬੈਲਜੀਅਮ ਨੇ ਲਗਾਤਾਰ ਦੋ ਗੋਲ ਕਰਕੇ ਮੁਕਾਬਲੇ ਨੂੰ ਸ਼ੂਟਆਊਟ ਵਿਚ ਖਿੱਚਿਆ, ਜਿਸ ਵਿਚ ਭਾਰਤ ਨੇ ਬਾਜ਼ੀ ਮਾਰ ਲਈ। ਭਾਰਤ ਨੂੰ ਹੁਣ ਐਤਵਾਰ ਨੂੰ ਬ੍ਰੇਡਾ ਵਿਚ ਜਰਮਨੀ ਨਾਲ ਖੇਡਣਾ ਹੈ।


Aarti dhillon

Content Editor

Related News