ਭਾਰਤੀ ਨਿਸ਼ਾਨੇਬਾਜ਼ਾਂ ਨੇ ਪੈਰਾ ਵਰਲਡ ਕੱਪ ''ਚ ਜਿੱਤਿਆ ਸੋਨਾ

11/12/2017 4:44:21 AM

ਭੋਪਾਲ— ਮੱਧ ਪ੍ਰਦੇਸ਼ ਸ਼ੂਟਿੰਗ ਅਕੈਡਮੀ ਦੀ ਮਹਿਲਾ ਖਿਡਾਰੀ ਰੂਬੀਨਾ ਫ੍ਰਾਂਸਿਸ ਨੇ ਕੌਮਾਂਤਰੀ ਪੱਧਰ 'ਤੇ ਭਾਰਤ ਲਈ ਸੋਨ ਤਮਗਾ ਹਾਸਲ ਕਰ ਕੇ ਇਤਿਹਾਸ ਰਚ ਦਿੱਤਾ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਖੇਡ ਤੇ ਯੁਵਾ ਕਲਿਆਣ ਮੰਤਰੀ ਸ਼੍ਰੀਮਤੀ ਯਸ਼ੋਧਰਾ ਰਾਜੇ ਸਿੰਧੀਆ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਨਵੰਬਰ ਤੋਂ ਬੈਂਕਾਕ (ਥਾਈਲੈਂਡ) ਵਿਚ ਖੇਡੇ ਜਾ ਰਹੇ ਵਰਲਡ ਸ਼ੂਟਿੰਗ ਪੈਰਾ ਸਪੋਰਟ ਵਰਲਡ ਕੱਪ ਵਿਚ ਰੂਬੀਨਾ ਫ੍ਰਾਂਸਿਸ ਨੇ 10 ਨੇ 10 ਮੀਟਰ ਏਅਰ ਪਿਸਟਲ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਟੀਮ ਈਵੈਂਟ ਵਿਚ ਸੋਨ ਤਮਗਾ ਹਾਸਲ ਕੀਤਾ ਹੈ।  ਇਸ ਵਿਚ ਰੂਬੀਨਾ ਨੇ 355 ਅੰਕ, ਪੂਜਾ ਅਗਰਵਾਲ ਨੇ 358 ਤੇ ਸੋਨੀਆ ਸ਼ਰਮਾ ਨੇ 35 ਅੰਕ ਹਾਸਲ ਕੀਤੇ ਤੇ ਭਾਰਤ ਕੁੱਲ 1070 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਿਹਾ। ਥਾਈਲੈਂਡ 1048 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ।


Related News