ਹੈਰਾਨੀਜਨਕ : 5 ਸਾਲਾਂ ''ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

Wednesday, May 15, 2024 - 06:36 PM (IST)

ਹੈਰਾਨੀਜਨਕ : 5 ਸਾਲਾਂ ''ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ

ਬਿਜ਼ਨੈੱਸ ਡੈਸਕ : ਜੇਕਰ ਤੁਹਾਨੂੰ ਲੱਗਦਾ ਹੈ ਕਿ ਸੋਨੇ ਦੀਆਂ ਕੀਮਤਾਂ ਰਿਕਾਰਡ ਉਚਾਈ 'ਤੇ ਪਹੁੰਚਣ ਕਾਰਨ ਖਰੀਦਦਾਰੀ ਘੱਟ ਗਈ ਹੈ, ਤਾਂ ਇਹ ਅੰਕੜੇ ਜ਼ਰੂਰ ਪੜ੍ਹੋ। ਜੇਕਰ ਅਸੀਂ ਪਿਛਲੇ ਪੰਜ ਸਾਲਾਂ ਦੇ ਰਿਟਰਨ 'ਤੇ ਨਜ਼ਰ ਮਾਰਦੇ ਹਾਂ ਤਾਂ ਸੋਨੇ ਨੇ ਇਸ ਮਾਮਲੇ 'ਚ ਸ਼ੇਅਰ ਬਾਜ਼ਾਰ ਨੂੰ ਮਾਤ ਦਿੱਤੀ ਹੈ। ਇਸ ਦੌਰਾਨ ਸੋਨਾ ਦੁੱਗਣਾ ਮਹਿੰਗਾ ਹੋ ਗਿਆ ਹੈ, ਯਾਨੀ ਇਸ ਨੇ 5 ਸਾਲਾਂ ਵਿੱਚ 100 ਫ਼ੀਸਦੀ ਤੋਂ ਵੱਧ ਦਾ ਰਿਟਰਨ ਦਿੱਤਾ ਹੈ।  ਦੱਸ ਦੇਈਏ ਕਿ ਸਾਲ 2019 'ਚ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ 35,220 ਰੁਪਏ ਸੀ, ਜੋ ਹੁਣ 72 ਹਜ਼ਾਰ ਰੁਪਏ ਤੋਂ ਉੱਪਰ ਹੈ।

ਇਹ ਵੀ ਪੜ੍ਹੋ - ਵਿਕਣ ਵਾਲੀ ਹੈ ਭਾਰਤ ਦੀ ਪ੍ਰਸਿੱਧ ਨਮਕੀਨ-ਸਨੈਕਸ ਕੰਪਨੀ 'ਹਲਦੀਰਾਮ'! ਬਲੈਕਸਟੋਨ ਨੇ ਲਾਈ ਬੋਲੀ

ਮਾਰਚ 2019 ਦੇ ਮੁਕਾਬਲੇ ਮਾਰਚ 2024 ਵਿੱਚ ਘਰੇਲੂ ਸੋਨੇ ਦਾ ਭੰਡਾਰ 292 ਮੀਟ੍ਰਿਕ ਟਨ ਤੋਂ ਵਧ ਕੇ 408 ਮੀਟ੍ਰਿਕ ਟਨ (40 ਫ਼ੀਸਦੀ ਵਾਧਾ) ਹੋ ਗਿਆ ਹੈ। ਇਸੇ ਦੌਰਾਨ ਦੇਸ਼ ਦਾ ਕੁੱਲ ਸੋਨੇ ਦਾ ਭੰਡਾਰ 612 ਮੀਟ੍ਰਿਕ ਟਨ ਤੋਂ ਵਧ ਕੇ 822 ਮੀਟ੍ਰਿਕ ਟਨ 'ਤੇ ਪਹੁੰਚ ਗਿਆ ਹੈ। ਇਹ ਅੰਕੜੇ ਆਰਬੀਆਈ ਦੀ ਰਿਪੋਰਟ ਵਿੱਚ ਸਾਹਮਣੇ ਆਏ ਹਨ। ਵਿਦੇਸ਼ੀ ਮੁਦਰਾ ਭੰਡਾਰ ਵਿੱਚ ਸੋਨੇ ਦੀ ਹਿੱਸੇਦਾਰੀ ਸਤੰਬਰ 23 ਵਿੱਚ 7.37 ਫ਼ੀਸਦੀ ਤੋਂ ਵਧ ਕੇ 24 ਮਾਰਚ ਵਿੱਚ 8.15 ਫ਼ੀਸਦੀ 'ਤੇ ਪਹੁੰਚ ਗਈ ਸੀ। ਇਸ ਸਾਲ ਸੋਨਾ ਹੁਣ ਤੱਕ ਲਗਭਗ 13 ਫ਼ੀਸਦੀ ਦਾ ਰਿਟਰਨ ਦੇ ਚੁੱਕਾ ਹੈ, ਜਦਕਿ ਚਾਂਦੀ 11 ਫ਼ੀਸਦੀ ਵਧੀ ਹੈ। ਸੋਨੇ ਵਿੱਚ ਸਾਲਾਨਾ ਰਿਟਰਨ ਇੱਕ ਸਾਲ, ਤਿੰਨ ਸਾਲ ਅਤੇ ਪੰਜ ਸਾਲਾਂ ਵਿੱਚ ਸੈਂਸੈਕਸ ਤੋਂ ਵੱਧ ਰਿਹਾ ਹੈ।

ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ

ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਅੱਜ ਫਿਰ ਹੋਇਆ ਵਾਧਾ
ਸੋਨੇ ਦੀਆਂ ਕੀਮਤਾਂ ਵਿੱਚ ਅੱਜ ਯਾਨੀ 15 ਮਈ ਨੂੰ ਵਾਧਾ ਹੁੰਦਾ ਵਿਖਾਈ ਦਿੱਤਾ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (ਆਈਬੀਜੇਏ) ਦੇ ਮੁਤਾਬਕ 10 ਗ੍ਰਾਮ 24 ਕੈਰੇਟ ਸੋਨਾ 390 ਰੁਪਏ ਮਹਿੰਗਾ ਹੋ ਕੇ 72,725 ਰੁਪਏ 'ਤੇ ਪਹੁੰਚ ਗਿਆ ਹੈ। ਅੱਜ ਚਾਂਦੀ ਦੀ ਕੀਮਤ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ। ਇਕ ਕਿਲੋ ਚਾਂਦੀ 166 ਰੁਪਏ ਮਹਿੰਗਾ ਹੋ ਕੇ 84,206 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਇਸ ਤੋਂ ਪਹਿਲਾਂ ਚਾਂਦੀ 84,080 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।

ਇਹ ਵੀ ਪੜ੍ਹੋ - Emirates Airline ਦੇ ਮੁਲਾਜ਼ਮਾਂ ਲਈ ਵੱਡੀ ਖ਼ੁਸ਼ਖ਼ਬਰੀ, ਬੋਨਸ ’ਚ ਮਿਲੇਗੀ 5 ਮਹੀਨੇ ਦੀ ਤਨਖ਼ਾਹ

75 ਹਜ਼ਾਰ ਰੁਪਏ ਤੱਕ ਜਾ ਸਕਦਾ ਹੈ ਸੋਨਾ
ਬਾਜ਼ਾਰ ਮਾਹਰਾਂ ਮੁਤਾਬਕ ਇਸ ਸਾਲ ਜੁਲਾਈ ਦੇ ਮਹੀਨੇ ਤੋਂ ਵਿਆਹ ਫਿਰ ਤੋਂ ਸ਼ੁਰੂ ਹੋ ਜਾਣਗੇ, ਜਿਸ ਨਾਲ ਸੋਨੇ ਦੀ ਮੰਗ ਵਧੇਗੀ। ਇਸ ਕਾਰਨ ਆਉਣ ਵਾਲੇ ਦਿਨਾਂ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਇਸ ਕਾਰਨ ਇਸ ਸਾਲ ਦੇ ਅੰਤ ਤੱਕ ਸੋਨਾ 75 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ। ਜਦੋਂਕਿ ਚਾਂਦੀ ਵੀ 85 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀ ਹੈ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੋਂ ਬਾਅਦ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News