ਚਾਂਦੀ 1700 ਰੁਪਏ ਦੇ ਉਛਾਲ ਨਾਲ ਨਵੇਂ ਰਿਕਾਰਡ ’ਤੇ, ਸੋਨਾ ਵੀ ਚਮਕਿਆ

05/17/2024 10:36:55 AM

ਨਵੀਂ ਦਿੱਲੀ (ਭਾਸ਼ਾ) - ਕੌਮਾਂਤਰੀ ਬਾਜ਼ਾਰਾਂ ’ਚ ਕੀਮਤੀ ਧਾਤੂਆਂ ਦੀਆਂ ਕੀਮਤਾਂ ’ਚ ਮਜ਼ਬੂਤੀ ਦੇ ਰੁਖ ਕਾਰਨ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਚਾਂਦੀ ਦੀ ਕੀਮਤ 1700 ਦੇ ਉਛਾਲ ਨਾਲ 88,000 ਰੁਪਏ ਦੇ ਪੱਧਰ ਨੂੰ ਪਾਰ ਕਰ ਕੇ 88,900 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਈ। ਉਥੇ ਹੀ ਸੋਨੇ ਦੀ ਕੀਮਤ 600 ਰੁਪਏ ਦੀ ਤੇਜ਼ੀ ਨਾਲ 75,900 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।

ਇਹ ਵੀ ਪੜ੍ਹੋ :     Gold-Silver ਦੀਆਂ ਕੀਮਤਾਂ ਨੇ ਮਾਰੀ ਛਾਲ, ਉੱਚ ਪੱਧਰ 'ਤੇ ਪਹੁੰਚੇ ਚਾਂਦੀ ਦੇ ਭਾਅ

ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਮੁਤਾਬਕ ਚਾਂਦੀ ’ਚ ਲਗਾਤਾਰ ਦੂਜੇ ਸੈਸ਼ਨ ’ਚ ਤੇਜ਼ੀ ਦਰਜ ਕੀਤੀ ਗਈ। ਵੀਰਵਾਰ ਨੂੰ ਸਰਾਫਾ ’ਚ ਤੇਜ਼ੀ ਆਈ ਕਿਉਂਕਿ ਕੱਲ ਦੇ ਹੇਠਲੇ ਅਮਰੀਕੀ ਮਹਿੰਗਾਈ ਅੰਕੜਿਆਂ ਨੇ ਸਤੰਬਰ ਦੇ ਸ਼ੁਰੂ ’ਚ ਵਿਆਜ ਦਰਾਂ ’ਚ ਕਟੌਤੀ ਦੀ ਸੰਭਾਵਨਾ ਵਧਾ ਦਿੱਤੀ ਹੈ। ਅਪ੍ਰੈਲ ਵਿਚ ਅਮਰੀਕੀ ਮਹਿੰਗਾਈ ਦਰ ਛੇ ਮਹੀਨਿਆਂ ’ਚ ਪਹਿਲੀ ਵਾਰ ਡਿੱਗ ਗਈ। ਐੱਚ. ਡੀ. ਐੱਫ. ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਆਰਥਿਕ ਅੰਕੜੇ ਜਾਰੀ ਹੋਣ ਤੋਂ ਬਾਅਦ ਅਮਰੀਕੀ ਡਾਲਰ ਸੂਚਕ ਅੰਕ 5ਵੇਂ ਹਫ਼ਤੇ ਦੇ ਹੇਠਲੇ ਪੱਧਰ ’ਤੇ ਖਿਸਕ ਗਿਆ ਅਤੇ ਅਮਰੀਕੀ ਬਾਂਡ ਰਿਵਾਰਡ ਵਿਚ ਗਿਰਾਵਟ ਆਈ, ਜੋ ਕੀਮਤੀ ਧਾਤੂਆਂ ਲਈ ਵੀ ਸਾਕਾਰਾਤਮਕ ਹੈ।’’

ਇਹ ਵੀ ਪੜ੍ਹੋ :     ਹੁਣ ਸ਼੍ਰੀਲੰਕਾ 'ਚ ਵੀ UPI ਰਾਹੀਂ ਕਰ ਸਕੋਗੇ ਭੁਗਤਾਨ, PhonePe-LankaPay ਨੇ ਕੀਤੀ ਸਾਂਝੇਦਾਰੀ

ਅੰਤਰਰਾਸ਼ਟਰੀ ਬਾਜ਼ਾਰ ਕਾਮੈਕਸ ’ਚ ਸੋਨਾ ਹਾਜ਼ਰ 2,386 ਡਾਲਰ ਪ੍ਰਤੀ ਅੌਂਸ ’ਤੇ ਕਾਰੋਬਾਰ ਕਰ ਰਿਹਾ ਸੀ, ਜੋ ਪਿਛਲੇ ਬੰਦ ਨਾਲੋਂ 21 ਡਾਲਰ ਮਜ਼ਬੂਤ ​​ਹੈ। ਐੱਲ. ਕੇ. ਪੀ. ਸਕਿਓਰਿਟੀਜ਼ ’ਚ ਜਿਣਸ ਅਤੇ ਕਰੰਸੀ ਦੇ ਖੋਜ ਵਿਸ਼ਲੇਸ਼ਣ ਵਿਭਾਗ ਦੇ ਵਾਈਸ ਚੇਅਰਮੈਨ ਜਤਿਨ ਤ੍ਰਿਵੇਦੀ ਨੇ ਕਿਹਾ, ‘‘ਸੋਨੇ ਦੀਆਂ ਕੀਮਤਾਂ ਕੁਲ ਮਿਲਾ ਕੇ ਸਾਕਾਰਾਤਮਕ ਰੁਖ ਨਾਲ ਵਪਾਰ ਕਰ ਰਹੀਆਂ ਹਨ, ਉੱਚ ਪੱਧਰ ’ਤੇ ਕੁਝ ਮਾਮੂਲੀ ਮੁਨਾਫਾ ਵਸੂਲੀ ਹੋ ਸਕਦੀ ਹੈ, ਖਾਸ ਕਰ ਕੇ ਜਦੋਂ ਅਨੁਮਾਨਿਤ ਖਪਤਕਾਰ ਕੀਮਤ ਸੂਚਕ ਅੰਕ (ਸੀ. ਪੀ. ਆਈ.) ਤੋਂ ਪ੍ਰੇਰਿਤ ਖਰਦੀਦਾਰੀ ਹੁੰਦੀ ਹੈ। ਚਾਂਦੀ ਵੀ ਵਧ ਕੇ 29.55 ਡਾਲਰ ਪ੍ਰਤੀ ਅੌਂਸ ’ਤੇ ਬੋਲੀ ਗਈ। ਪਿਛਲੇ ਸੈਸ਼ਨ ’ਚ ਇਹ 28.80 ਡਾਲਰ ਪ੍ਰਤੀ ਅੌਂਸ ’ਤੇ ਬੰਦ ਹੋਈ ਸੀ।

ਇਹ ਵੀ ਪੜ੍ਹੋ :     ਸ਼ੂਗਰ, ਦਿਲ ਅਤੇ ਲੀਵਰ ਵਰਗੀਆਂ ਕਈ ਬਿਮਾਰੀਆਂ ਦੀਆਂ 41 ਦਵਾਈਆਂ ਹੋਣਗੀਆਂ ਸਸਤੀਆਂ
ਇਹ ਵੀ ਪੜ੍ਹੋ :      ਕਵਿਤਾ ਕ੍ਰਿਸ਼ਨਾਮੂਰਤੀ ਬ੍ਰਿਟੇਨ 'ਚ 'ਲਾਈਫਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News