ਹੁਸ਼ਿਆਰਪੁਰ ਦੇ ਗੁਰਮੀਤ ਸਿੰਘ ਨੇ ਰਚਿਆ ਇਤਿਹਾਸ! ਚੇਨਈ 'ਚ ਏਸ਼ੀਆ ਮਾਸਟਰ ਐਥਲੈਟਿਕਸ 'ਚ ਜਿੱਤੇ ਮੈਡਲ

Tuesday, Nov 11, 2025 - 04:40 PM (IST)

ਹੁਸ਼ਿਆਰਪੁਰ ਦੇ ਗੁਰਮੀਤ ਸਿੰਘ ਨੇ ਰਚਿਆ ਇਤਿਹਾਸ! ਚੇਨਈ 'ਚ ਏਸ਼ੀਆ ਮਾਸਟਰ ਐਥਲੈਟਿਕਸ 'ਚ ਜਿੱਤੇ ਮੈਡਲ

ਗੜ੍ਹਸ਼ੰਕਰ (ਭਾਰਦਵਾਜ)- ਹੁਸ਼ਿਆਰਪੁਰ ਜ਼ਿਲ੍ਹੇ ਦੇ ਬੂਥਗੜ੍ਹ ਪਿੰਡ ਦੇ ਗੁਰਮੀਤ ਸਿੰਘ ਗਰਚਾ ਨੇ ਪਿਛਲੇ ਦਿਨੀਂ 5 ਤੋਂ 9 ਨਵੰਬਰ ਤੱਕ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਕਰਵਾਈ ਗਈ ਏਸ਼ੀਆ ਮਾਸਟਰ ਐਥਲੈਟਿਕਸ ਮੁਕਾਬਲੇ ਵਿਚ ਵੱਖ-ਵੱਖ ਮੁਕਾਬਲਿਆਂ ਵਿਚ 3 ਸੋਨੇ ਦੇ ਅਤੇ ਇਕ ਸਿਲਵਰ ਮੈਡਲ ਜਿੱਤਿਆ। ਇਸ ਮੌਕੇ 'ਜਗ ਬਾਣੀ' ਨੂੰ ਫੋਨ 'ਤੇ ਜਾਣਕਾਰੀ ਦਿੰਦੇ ਗੁਰਮੀਤ ਸਿੰਘ ਗਰਚਾ ਨੇ ਦੱਸਿਆ ਕਿ ਪਹਿਲਾਂ ਗੋਲਡ ਮੈਡਲ ਉਸ ਨੂੰ 45+ ਗਰੁੱਪ ਦੀ 10 ਕਿਲੋਮੀਟਰ ਰੇਸ ਵਿਚ, 5000 ਮੀਟਰ ਵਿਚ ਦੂਸਰਾ ਗੋਲਡ ਮੈਡਲ, ਤੀਜਾ 1500 ਮੀਟਰ ਟਰੈਕ ਰੇਸ ਵਿਚ ਗੋਲਡ ਅਤੇ ਚੌਥਾ ਸਿਲਵਰ ਮੈਡਲ 3000 ਮੀਟਰ ਰੇਸ ਵਿਚ ਹਾਸਲ ਹੋਇਆ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਐਨਕਾਊਂਟਰ! ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਕੰਬਿਆ ਇਲਾਕਾ

PunjabKesari

ਉਸ ਨੇ ਦੱਸਿਆ ਕਿ 45+ ਗਰੁੱਪ ਦੇ 10 ਕਿਲੋਮੀਟਰ ਦੌੜ ਵਿਚ ਉਹ ਫਸਟ, ਸੈਕਿੰਡ ਕਜਾਕਸਤਾਨ ਅਤੇ ਥਰਡ ਮਲੇਸ਼ੀਆ, 5000 ਮੀਟਰ ਦੌੜ ਵਿਚ ਉਹ ਫਸਟ, ਸੈਕੰਡ ਇਰਾਨ ਅਤੇ ਥਰਡ ਸ਼੍ਰੀਲੰਕਾ, 1500 ਮੀਟਰ ਦੌੜ ਵਿਚ ਉਹ ਫਸਟ, ਸੈਕੰਡ ਇੰਡੋਨੇਸ਼ੀਆ ਅਤੇ ਥਰਡ ਜਪਾਨ ਅਤੇ ਇਸੇ ਤਰਾਂ 3000 ਮੀਟਰ ਦੌੜ ਵਿਚ ਇਰਾਨ ਫਸਟ, ਸੈਕੰਡ ਗੁਰਮੀਤ ਸਿੰਘ ਅਤੇ ਥਰਡ ਬੰਗਲਾਦੇਸ਼ ਦਾ ਦੌੜਾਕ ਰਿਹਾ।

ਇਹ ਵੀ ਪੜ੍ਹੋ: ਰਾਜਾ ਵੜਿੰਗ ਦੇ ਵਿਵਾਦਤ ਬਿਆਨ ਮਗਰੋਂ ਸਿਆਸਤ 'ਚ ਵੱਡੀ ਹਲਚਲ! ਇਸ ਕਾਂਗਰਸੀ ਆਗੂ ਨੇ ਦਿੱਤਾ ਅਸਤੀਫ਼ਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News