ਪੰਜਾਬ ''ਚ ਭਲਕੇ ਕਈ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ ਪਵੇਗਾ ਇੰਤਜ਼ਾਰ

Tuesday, Feb 24, 2026 - 06:09 PM (IST)

ਪੰਜਾਬ ''ਚ ਭਲਕੇ ਕਈ ਇਲਾਕਿਆਂ ''ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ ਪਵੇਗਾ ਇੰਤਜ਼ਾਰ

ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਪੰਜਾਬ 'ਚ ਆਉਣ ਵਾਲੇ ਦਿਨਾਂ ਦੌਰਾਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ, ਪੜ੍ਹੋ ਤਾਜ਼ਾ ਅਪਡੇਟ

ਕੋਟ ਫਤੂਹੀ (ਬਹਾਦਰ ਖਾਨ)-ਉਪ-ਮੰਡਲ ਅਫਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਵੱਲੋਂ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਗਿਆ ਕਿ 66 ਕੇ. ਵੀ. ਸਬ-ਸਟੇਸ਼ਨ ਕੋਟ ਫਤੂਹੀ ਸ਼ੱਟ-ਡਾਊਨ (ਬੰਦ ਹੋਣ) ਕਰ ਕੇ 66 ਕੇ. ਵੀ. ਸਬ-ਸਟੇਸ਼ਨ ਕੋਟ ਫਤੂਹੀ ਤੋਂ ਚਲਦੇ ਸਾਰੇ 11 ਕੇ. ਵੀ . ਫੀਡਰਾਂ ਦੀ ਬਿਜਲੀ ਸਪਲਾਈ ਅੱਜ 25 ਫਰਵਰੀ ਨੂੰ ਸਵੇਰੇ ਦਸ ਤੋਂ ਸ਼ਾਮ ਚਾਰ ਵਜੇ ਤੱਕ ਪ੍ਰਭਾਵਿਤ ਰਹੇਗੀ। ਐੱਸ. ਡੀ. ਓ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਸਾਰੇ 11 ਕੇ. ਵੀ. ਫੀਡਰਾਂ ਤੋਂ ਚੱਲਦੇ ਸਾਰੇ ਪਿੰਡਾਂ ਦੇ ਘਰਾਂ ਅਤੇ ਟਿਊਬਵੈੱਲ ਕੁਨੈਕਸ਼ਨਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ ਅਤੇ ਬਿਜਲੀ ਸਪਲਾਈ ਚਾਲੂ ਕਰਨ ਲਈ ਸਮਾਂ ਵੱਧ ਜਾਂ ਘੱਟ ਹੋ ਸਕਦਾ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਪਤੀ 'ਤੇ ਲਗਾਏ ਇਲਜ਼ਾਮ

ਸੁਲਤਾਨਪੁਰ ਲੋਧੀ (ਧੰਜੂ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਗਰਿੱਡ ਤਲਵੰਡੀ ਚੌਧਰੀਆਂ ਤੋਂ ਚੱਲਣ ਵਾਲੇ ਸਾਰੇ ਫੀਡਰ 25 ਤਰੀਕ ਨੂੰ ਬੰਦ ਰਹਿਣਗੇ।
ਇੰਜੀਨੀਅਰ ਜੋਗਿੰਦਰ ਸਿੰਘ ਉਪ ਮੰਡਲ ਟਿੱਬਾ ਅਤੇ ਜੇ. ਈ. ਕੁਲਦੀਪ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਚੌਧਰੀਆਂ 66 ਕੇ. ਵੀ. ਲਾਈਨ ਰਿਪੇਅਰ ਦਾ ਕੰਮ ਕਰਨ ਕਰ ਕੇ ਤਲਵੰਡੀ ਚੌਧਰੀਆਂ ਗਰਿੱਡ ਨਾਲ ਲੱਗਦੇ ਪਿੰਡਾਂ ਵਿਚ 24 ਫਰਵਰੀ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਇਹ ਵੀ ਪੜ੍ਹੋ- 'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ ਮੁਲਾਜ਼ਮਾਂ ਦੇ ਕਤਲ ਪਿੱਛੋਂ ਲਾਰੈਂਸ ਦੀ ਸਿੱਧੀ ਧਮਕੀ

ਹਰਿਆਣਾ (ਆਨੰਦ)-ਉਪ ਮੰਡਲ ਪੀ. ਐੱਸ. ਪੀ. ਸੀ. ਐੱਲ. ਹਰਿਆਣਾ ਦੇ ਇੰਜੀ. ਜਸਵੰਤ ਸਿੰਘ ਐੱਸ. ਡੀ. ਓ. ਨੇ ਜਾਰੀ ਇਕ ਪ੍ਰੈੱਸ ਨੋਟ ’ਚ ਦੱਸਿਆ ਕਿ 132 ਕੇ. ਵੀ. ਚੌਹਾਲ ਸਬਸਟੇਸ਼ਨ ਤੋਂ ਆ ਰਹੀ 66 ਕੇ. ਵੀ. ਸਬ-ਸਟੇਸ਼ਨ ਜਨੌੜੀ ਲਾਈਨ ਦੀ ਜ਼ਰੂਰੀ ਮੁਰੰਮਤ ਕਰਨ ਲਈ 26 ਫਰਵਰੀ ਨੂੰ ਜਨੌੜੀ ਸਬ ਸਟੇਸ਼ਨ ਤੋਂ ਚਲਦੇ ਸਾਰੇ ਫੀਡਰ ਜਿਵੇਂ ਕਿ ਫੀਡਰ 11 ਕੇ. ਵੀ. ਲਾਲਪੁਰ ਯੂ. ਪੀ. ਐੱਸ., 11 ਕੇ. ਵੀ. ਬਸੀ ਬਜੀਦ ਕੰਢੀ ਏ. ਪੀ., 11 ਕੇ. ਵੀ. ਭਟੋਲੀਆਂ ਕੰਢੀ ਏ. ਪੀ. , 11 ਕੇ. ਵੀ. ਢੋਲਵਾਹਾ ਕੰਡੀ ਮਿਕਸ ,11 ਕੇ.ਵੀ. ਜਨੌੜੀ- 2 ਕੰਡੀ ਮਿਕਸ, 11 ਕੇ. ਵੀ. ਅਤਵਾਰਾਪੁਰ ਕੰਡੀ ਮਿਕਸ ਦੀ ਸਪਲਾਈ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 04 ਵਜੇ ਤੱਕ ਜ਼ਰੂਰੀ ਮੁਰੰਮਤ ਕਰਨ ਲਈ ਬੰਦ ਰਹੇਗੀ, ਜਿਸ ਕਰ ਕੇ ਢੋਲਵਾਹਾ, ਰਾਮਟਟਵਾਲੀ, ਜਨੌੜੀ, ਟੱਪਾ ,ਬਹੇੜਾ, ਬਾੜੀਖੱਡ, ਕੂਕਾਨੇਟ , ਦੇਹਰੀਆਂ,ਕੋਰਟ, ਪਟਿਆਲ, ਲਾਲਪੁਰ, ਰੋੜਾਂ, ਕਾਹਲਵਾਂ, ਭਟੋਲੀਆਂ ਡੰਡੋਹ, ਅਤਵਾਰਾਪੁਰ, ਆਦਿ ਪਿੰਡਾਂ ਦੇ ਘਰਾਂ ਦੀ, ਏ. ਪੀ. ਮੋਟਰਾਂ / ਟਿਊਬਵੈਲਾਂ ਦੀ ਅਤੇ ਫੈਕਟਰੀਆਂ ਦੀ ਸਪਲਾਈ ਉਪਰੋਕਤ ਦਿੱਤੇ ਹੋਏ ਸਮੇਂ ਅਨੁਸਾਰ ਬੰਦ ਰਹੇਗੀ।

ਇਹ ਵੀ ਪੜ੍ਹੋ- ਵਧਦੇ ਤਾਪਮਾਨ ਦੇ ਚੱਲਦਿਆਂ ਖੇਤੀਬਾੜੀ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਟਾਂਡਾ ਉੜਮੁੜ (ਮੋਮੀ)-ਪੰਜਾਬ ਪਾਵਰ ਕਾਮ ਕਾਰਪੋਰੇਸ਼ਨ ਅਧੀਨ ਚਲਦੇ ਉਪ ਮੰਡਲ ਮਿਆਣੀ ਦੇ ਕੋਟਲਾ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਫੀਡਰ ਤੋਂ ਚਲਦੇ ਵੱਖ ਵੱਖ ਪਿੰਡਾਂ ਦੀ ਬਿਜਲੀ ਸਪਲਾਈ ਅੱਜ 25 ਫਰਵਰੀ ਨੂੰ ਬੰਦ ਰਹੇਗੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਜਿੰਨੀਆਂ ਉਪ ਮੰਡਲ ਮਿਆਣੀ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਕੋਟਲਾ ਫੀਡਰ ਦੀ ਜ਼ਰੂਰੀ ਮੁਰੰਮਤ ਦੇ ਕਾਰਨ ਪਿੰਡ ਕੋਟਲਾ, ਚੱਕ ਬਾਮੂ,ਆਲਮਪੁਰ, ਗੋਰਸੀਆਂ, ਮਨਿਆਦੀਆਂ, ਇਬਰਾਹਿਮਪੁਰ, ਕਾਹਲਵਾਂ, ਅਤੇ ਬਸੋਆ ’ਚ ਬਿਜਲੀ ਸਪਲਾਈ ਸਵੇਰੇ 2 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ।

ਸਮਾਲਸਰ, (ਸੁਰਿੰਦਰ)-ਇੰਜੀ. ਬੇਅੰਤ ਸਿੰਘ ਸਿੱਧੂ, ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚ ਉਪ ਮੰਡਲ ਸਮਾਲਸਰ ਵਲੋਂ ਪ੍ਰੈੱਸ ਨੋਟ ਰਾਹੀਂ ਪਾਵਰਕਾਮ ਦੇ ਖਪਤਕਾਰਾਂ ਨੂੰ ਸੂਚਿਤ ਕੀਤਾ ਗਿਆ ਕਿ 25 ਫਰਵਰੀ ਨੂੰ ਸਮਾਂ ਸਵੇਰੇ 10:30 ਤੋਂ ਸ਼ਾਮ 6 ਵਜੇ ਤਕ ਜ਼ਰੂਰੀ ਕੰਮ ਲਈ 66 ਕੇ. ਵੀ. ਸਬ ਸਟੇਸ਼ਨ ਸਮਾਲਸਰ ਤੋਂ ਚੱਲਣ ਵਾਲਾ ਪਿੰਡ ਸਮਾਲਸਰ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News