ਇਨਫੇਨਟਿਨੋ ਨੂੰ ਫਿਰ ਤੋਂ ਪ੍ਰਧਾਨ ਬਣਨ ਲਈ ਸਮਰਥਨ ਦੇਵੇਗਾ ਓਸੇਨੀਆ

Friday, Nov 23, 2018 - 12:24 PM (IST)

ਨਵੀਂ ਦਿੱਲੀ— ਓਸੇਨੀਆ ਫੁੱਟਬਾਲ ਪਰਿਸੰਘ ਨੇ ਕਿਹਾ ਕਿ ਉਹ ਫੀਫਾ ਪ੍ਰਧਾਨ ਜੀਆਨੀ ਇਨਫੇਨਟਿਨੋ ਦੇ ਇਸ ਚੋਟੀ ਦੇ ਅਹੁਦੇ 'ਤੇ ਚੋਣ ਲਈ ਸਮਰਥਨ ਕਰੇਗਾ। ਓਸੇਨੀਆ ਪਰਿਸੰਘ 'ਚ ਨਿਊਜ਼ੀਲੈਂਡ ਅਤੇ ਪ੍ਰਸ਼ਾਂਤ ਮਹਾਸਾਗਰ ਦੇ ਦੋ ਪੱਖੀ ਦੇਸ਼ਾਂ ਸਮੇਤ ਕੁੱਲ 11 ਮੈਂਬਰ ਹਨ। 
PunjabKesari
ਪਰਿਸੰਘ ਦੀ ਕਾਰਜਕਾਰੀ ਕਮੇਟੀ ਨੇ ਸਰਬਸੰਮਤੀ ਨਾਲ ਫੀਫਾ ਪ੍ਰਧਾਨ ਅਹੁਦੇ ਲਈ ਇਨਫੇਨਟਿਨੋ ਦਾ ਸਮਰਥਨ ਕੀਤਾ ਹੈ। ਫੀਫਾ ਪ੍ਰਧਾਨ ਲਈ ਅਗਲੇ ਸਾਲ ਪੰਜ ਜੂਨ ਨੂੰ ਪੈਰਿਸ 'ਚ ਵੋਟਿੰਗ ਹੋਵੇਗੀ ਅਤੇ ਇਨਫੇਨਟਿਨੋ ਚਾਰ ਸਾਲ ਲਈ ਫੀਫਾ ਦੇ 211 ਮੈਂਬਰਾਂ ਦੇ ਸਮਰਥਨ ਜੁਟਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਫਰਵਰੀ 2016 'ਚ ਸੈਪ ਬਲਾਟਰ ਦੀ ਜਗ੍ਹਾ ਪ੍ਰਧਾਨ ਅਹੁਦਾ ਸੌਂਪਿਆ ਗਿਆ ਸੀ। ਬਲਾਟਰ 'ਤੇ ਫੀਫਾ ਜ਼ਾਬਤਾ ਕਮੇਟੀ ਨੇ ਪਾਬੰਦੀ ਲਗਾ ਦਿੱਤੀ ਸੀ।


Tarsem Singh

Content Editor

Related News