8 ਸਾਲ ਪਹਿਲਾਂ ਕਰਵਾਈ ''ਲਵ ਮੈਰਿਜ'', ਹੁਣ ਗਰਲਫਰੈਂਡ ਨਾਲ ਭੱਜਿਆ 3 ਬੱਚਿਆਂ ਦਾ ਪਿਓ, ਫਿਰ ਹੋਇਆ...

Monday, Sep 23, 2024 - 07:19 PM (IST)

8 ਸਾਲ ਪਹਿਲਾਂ ਕਰਵਾਈ ''ਲਵ ਮੈਰਿਜ'', ਹੁਣ ਗਰਲਫਰੈਂਡ ਨਾਲ ਭੱਜਿਆ 3 ਬੱਚਿਆਂ ਦਾ ਪਿਓ, ਫਿਰ ਹੋਇਆ...

ਜਲੰਧਰ (ਵੈੱਬ ਡੈਸਕ)- ਜਲੰਧਰ ਦੀ ਬਸਤੀ ਗੁਜ਼ਾਂ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਪਤੀ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ। ਇਸ ਤੋਂ ਬਾਅਦ ਪਤਨੀ ਨੇ ਪਤੀ ਦੀ ਪ੍ਰੇਮਿਕਾ ਦੇ ਘਰ ਦੇ ਬਾਹਰ ਹੰਗਾਮਾ ਕਰ ਦਿੱਤਾ। ਦੇਰ ਰਾਤ ਉਸ ਦੀ ਪਤਨੀ ਨੇ ਪਤੀ ਨੂੰ ਬਸਤੀ ਗੁਜ਼ਾਂ ਨੇੜਿਓਂ ਰੰਗੇ ਹੱਥੀਂ ਫੜਿਆ। ਇਸ ਘਟਨਾ ਦੌਰਾਨ ਪਤਨੀ ਨੇ ਮੌਕੇ 'ਤੇ ਪੁਲਸ ਨੂੰ ਬੁਲਾਇਆ।

ਜਦੋਂ ਪਤਨੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਘਰ 'ਚ ਰੋਜ਼ਾਨਾ ਲੜਾਈ ਹੋਣ ਲੱਗੀ। ਬੀਤੇ ਦਿਨ ਪਤੀ ਆਪਣੀ ਪ੍ਰੇਮਿਕਾ ਨਾਲ ਫਰਾਰ ਹੋ ਗਿਆ। ਦੇਰ ਰਾਤ ਹੰਗਾਮੇ ਤੋਂ ਬਾਅਦ ਮੌਕੇ ਉਥੇ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲਸ ਪਹੁੰਚ ਗਈ ਸੀ। ਪੁਲਸ ਨੇ ਕਿਸੇ ਤਰ੍ਹਾਂ ਮਾਮਲੇ ਨੂੰ ਸ਼ਾਂਤ ਕਰਵਾਇਆ ਅਤੇ ਕਾਰਵਾਈ ਦਾ ਭਰੋਸਾ ਦਿੱਤਾ। 

ਇਹ ਵੀ ਪੜ੍ਹੋ- ਵੱਡਾ ਹਾਦਸਾ: ਸਤਲੁਜ ਦਰਿਆ ਦੇ ਪੁੱਲ 'ਤੇ ਪਲਟਿਆ ਸਕੂਲੀ ਬੱਚਿਆਂ ਨਾਲ ਭਰਿਆ ਆਟੋ, ਮਚਿਆ ਚੀਕ-ਚਿਹਾੜਾ

PunjabKesari

ਜਾਣਕਾਰੀ ਮੁਤਾਬਕ ਪੀੜਤ ਔਰਤ ਨੇ ਕਿਹਾ ਕਿ ਉਹ ਬਸਤੀ ਨੌ 'ਚ ਬਰਫ਼ ਦੇ ਕਾਰਖਾਨੇ ਨੇੜੇ ਰਹਿੰਦੀ ਹੈ। ਉਸ ਦੀ 8 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ ਅਤੇ ਮਹਿਲਾ ਦੇ ਤਿੰਨ ਬੱਚੇ ਹਨ। ਇਸ ਤੋਂ ਬਾਅਦ ਪਤੀ ਨੇ ਕਿਸੇ ਹੋਰ ਲੜਕੀ ਨਾਲ ਸੰਬੰਧ ਬਣਾ ਲਏ ਅਤੇ ਉਸ ਨਾਲ ਘੁੰਮਣਾ ਸ਼ੁਰੂ ਕਰ ਦਿੱਤਾ। ਇਸ ਦੇ ਬਾਰੇ ਕਈ ਲੋਕਾਂ ਨੂੰ ਪਤਾ ਲੱਗਾ। ਉਸ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਉਸ ਦਾ ਪਤੀ ਆਪਣੀ ਗਰਲਫਰੈਂਡ ਦੇ ਕਿਤੇ ਚਲਾ ਗਿਆ ਸੀ। ਇਕ ਹਫ਼ਤੇ ਤੋਂ ਉਸ ਦੀ ਤਲਾਸ਼ ਜਾਰੀ ਸੀ ਪਰ ਕੁਝ ਹੱਥ ਨਹੀਂ ਲੱਗਾ ਸੀ। 

ਐਤਵਾਰ ਦੀ ਰਾਤ ਪੀੜਤਾ ਦੇ ਭਰਾ ਦੇ ਕਿਸੇ ਦੋਸਤ ਨੇ ਉਸ ਨੂੰ ਵੇਖਿਆ ਤਾਂ ਸਾਰੇ ਮਾਮਲੇ ਦੀ ਜਾਣਕਾਰੀ ਪੀੜਤਾ ਨੂੰ ਦਿੱਤੀ। ਬਸਤੀ ਗੁਜ਼ਾਂ ਪਹੁੰਚ ਮਹਿਲਾ ਨੇ ਉਕਤ ਜਗ੍ਹਾ 'ਤੇ ਹੰਗਾਮਾ ਕੀਤਾ। ਪੀੜਤਾ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਪ੍ਰੇਮਿਕਾ ਨਾਲ ਫਰਾਰ ਹੋਇਆ ਸੀ ਤਾਂ ਮਾਮਲੇ ਦੀ ਸ਼ਿਕਾਇਤ ਡਿਵੀਜ਼ਨ ਨੰਬਰ 5 ਦੀ ਪੁਲਸ ਦੇ ਦਿੱਤੀ ਸੀ। ਪੁਲਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਸੀ। ਪੁਲਸ ਉਕਤ ਵਿਅਕਤੀ ਨੂੰ ਲੱਭਦੀ, ਉਸ ਤੋਂ ਪਹਿਲਾਂ ਮਹਿਲਾ ਨੇ ਖ਼ੁਦ ਹੀ ਉਸ ਨੂੰ ਫੜ ਲਿਆ। 

ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਤੇਂਦੂਏ ਨੇ ਪਾਇਆ ਭੜਥੂ, ਲੋਕਾਂ ਨੇ ਵੇਖ ਮਾਰੀਆਂ ਚੀਕਾਂ, ਫ਼ੈਲੀ ਦਹਿਸ਼ਤ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News