ਜੱਜ ਨੂੰ ਹੀ ਇਨਸਾਫ਼ ਲਈ ਲੜਣੀ ਪਈ ਲੰਮੀ ਕਾਨੂੰਨੀ ਜੰਗ

Saturday, Sep 28, 2024 - 01:22 PM (IST)

ਜੱਜ ਨੂੰ ਹੀ ਇਨਸਾਫ਼ ਲਈ ਲੜਣੀ ਪਈ ਲੰਮੀ ਕਾਨੂੰਨੀ ਜੰਗ

ਚੰਡੀਗੜ੍ਹ: ਪੰਜਾਬ ਸੁਪੀਰੀਅਰ ਜੁਡੀਸ਼ੀਅਲ ਸਰਵਿਸ ਦੇ ਜੱਜ ਨੂੰ ਲਾਜ਼ਮੀ ਸੇਵਾਮੁਕਤੀ ਦੇ ਹੁਕਮ ਖਾਰਿਜ ਕੀਤੇ ਜਾਣ ਤੋਂ 5 ਸਾਲ ਬਾਅਦ ਇਨਸਾਫ਼ ਮਿਲਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੇਰੀ ਨਾਲ ਪੈਨਸ਼ਨ ਲਾਭ ਜਾਰੀ ਕਰਨ 'ਤੇ ਪੰਜਾਬ ਸਰਕਾਰ ਨੂੰ 9 ਫ਼ੀਸਦੀ ਵਿਆਜ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ। 

ਇਹ ਖ਼ਬਰ ਵੀ ਪੜ੍ਹੋ - ਇਨ੍ਹਾਂ ਪਿੰਡਾਂ 'ਚ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਲੋਕਾਂ ਨੇ ਜਤਾਇਆ ਰੋਸ (ਵੀਡੀਓ)

ਜਸਟਿਸ ਸੁਰੇਸ਼ਵਰ ਠਾਕੁਰ ਤੇ ਜਸਟਿਸ ਸੁਦੀਪਤੀ ਸ਼ਰਮਾ ਦੀ ਬੈਂਚ ਨੇ ਫ਼ੈਸਲਾ ਦਿੰਦਿਆਂ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਪਟੀਸ਼ਨਰ ਦੇ ਪੱਧਰ 'ਤੇ ਕੋਈ ਕੋਤਾਹੀ ਨਹੀਂ ਹੈ। ਅਜਿਹੇ ਵਿਚ ਉਹ ਵਿਆਜ ਲੈਣ ਦਾ ਹੱਕਦਾਰ ਹੈ। ਪੰਜਾਬ ਸਰਕਾਰ ਦੇ ਵਿੱਤ ਵਿਭਾਗ ਤੇ ਗ੍ਰਹਿ ਅਤੇ ਨਿਆਂ ਵਿਭਾਗ ਦੇ ਪੱਧਰ 'ਤੇ ਲਾਪਰਵਾਹੀ ਨਾਲ ਭੁਗਤਾਨ ਵਿਚ ਦੇਰੀ ਹੋਈ। ਪੰਜਾਬ ਸਿਵਲ ਸਰਵਿਸਿਜ਼ ਨਿਯਮਾਂ ਮੁਤਾਬਕ ਸੇਵਾਮੁਕਤ ਹੋਣ ਦੇ 3 ਮਹੀਨੇ ਅੰਦਰ ਗ੍ਰੈਚੁਟੀ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਇਸ ਵਿਚ ਦੇਰੀ 'ਤੇ ਮੁਲਾਜ਼ਮ ਵਿਆਜ ਲੈਣ ਦਾ ਹੱਕਦਾਰ ਹੈ। ਸੁਪਰੀਮ ਕੋਰਟ ਵਿਚ ਪੰਜਾਬ ਸਰਕਾਰ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਪੈਨਸ਼ਨ ਲਾਭ ਜਾਰੀ ਕਰਨਾ ਚਾਹੀਦਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ।

ਕੀ ਹੈ ਪੂਰਾ ਮਾਮਲਾ

ਸੇਵਾਮੁਕਤ ਜੁਡੀਸ਼ੀਅਲ ਅਫ਼ਸਰ ਨਾਗਿੰਦਰਜੀਤ ਸਿੰਘ ਨੇ ਪਟੀਸ਼ਨ ਦਾਇਰ ਕਰ ਕੇ ਕਿਹਾ ਕਿ ਪੰਜਾਬ ਸਿਵਲ ਸਰਵਿਸਿਜ਼ (ਜੂਡੀਸ਼ੀਅਲ ਬ੍ਰਾਂਚ) 'ਚ ਉਨ੍ਹਾਂ ਨੂੰ 1983 ਵਿਚ ਨਿਯੁਕਤੀ ਮਿਲੀ। 1999 ਵਿਚ ਪੰਜਾਬ ਸੁਪੀਰੀਅਰ ਜੁਡੀਸ਼ੀਅਲ ਸਰਵਿਸਿਜ਼ ਵਿਚ ਤਰੱਕੀ ਮਿਲੀ। 8 ਜੂਨ 2006 ਨੂੰ ਉਨ੍ਹਾਂ ਨੂੰ ਉਨ੍ਹਾਂ ਨੂੰ ਲਾਜ਼ਮੀ ਸੇਵਾਮੁਕਤ ਕਰ ਦਿੱਤਾ ਗਿਆ। ਇਸ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ। ਹਾਈ ਕੋਰਟ ਨੇ 8 ਅਗਸਤ 2018 ਨੂੰ ਪਟੀਸ਼ਨ ਮਨਜ਼ੂਰ ਕਰ ਲਈ। ਪੰਜਾਬ ਸਰਕਾਰ ਨੇ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ। ਸੁਪਰੀਮ ਕੋਰਟ ਨੇ 7 ਮਈ 2019 ਨੂੰ ਸਰਕਾਰ ਦੀ ਅਪੀਲ ਖਾਰਿਜ ਕਰ ਦਿੱਤੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਫੁਲਕੋਰਟ ਨੇ 26 ਜੁਲਾਈ 2019 ਲਾਜ਼ਮੀ ਸੇਵਾਮੁਕਤੀ ਦਾ ਫ਼ੈਸਲਾ ਵਾਪਸ ਲੈ ਲਿਆ ਤੇ 8 ਜੂਨ 2006 ਤੋਂ ਸੇਵਾ ਬਹਾਲ ਕਰਨ ਕਰਨਦਾ ਹੁਕਮ ਦਿੱਤਾ। ਫ਼ੈਸਲੇ ਵਿਚ ਕਿਹਾ ਗਿਆ ਕਿ ਲਾਜ਼ਮੀ ਸੇਵਾਮੁਕਤੀ ਦੀ ਤਾਰੀਖ਼ ਤੋਂ ਪਟੀਸ਼ਨਰ ਨੂੰ ਸੇਵਾਮੁਕਤੀ ਦੀ ਤਾਰੀਖ਼ 31 ਮਈ 2017 ਤਕ ਤਨਖ਼ਾਹ ਦਾ 50 ਫ਼ੀਸਦੀ ਭੁਗਤਾਨ ਕੀਤਾ ਜਾਵੇ। ਨਾਲ ਹੀ ਪੂਰੇ ਪੈਨਸ਼ਨ ਲਾਭ ਦਿੱਤੇ ਜਾਣ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਫੁੱਲ ਕੋਰਟ ਦੇ ਹੁਕਮ ਦੇ ਬਾਵਜੂਦ ਪੈਨਸ਼ਨ ਲਾਭ ਵਿਚ ਦੇਰੀ ਕੀਤੀ ਗਈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News