ਘਰੋਂ ਜਨਮ ਦਿਨ ਮਨਾਉਣ ਲਈ ਨਿਕਲਿਆ ਮੁੰਡਾ, ਫਿਰ ਜੋ ਹੋਇਆ ਉਹ ਸੋਚਿਆ ਨਾ ਸੀ
Thursday, Sep 19, 2024 - 10:42 AM (IST)

ਮਲੋਟ (ਜੁਨੇਜਾ)- ਮੂਰਤੀ ਵਿਸਰਜਨ ਲਈ ਗਿਆ ਮਲੋਟ ਦਾ ਇਕ ਨੌਜਵਾਨ ਨਹਿਰ ’ਚ ਰੁੜ੍ਹ ਗਿਆ। ਨੌਜਵਾਨ ਦੇ ਪਿਤਾ ਰਾਜੇਸ਼ ਗਿਰੀ ਵਾਸੀ ਨੇ ਦੱਸਿਆ ਕਿ ਉਸਦਾ ਲੜਕਾ ਸੂਰਜ ਗਿਰੀ ਕੱਲ ਆਪਣੇ ਦੋਸਤਾਂ ਨਾਲ ਫੱਕਰਸਰ ਨਹਿਰ ’ਤੇ ਗਣੇਸ਼ ਵਿਸਰਜਨ ਲਈ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਦੇ ਸਾਥੀਆਂ 'ਤੇ ਕਿਉਂ ਵਧਿਆ NSA? ਸਰਕਾਰ ਨੇ ਹਾਈ ਕੋਰਟ 'ਚ ਦਿੱਤਾ ਜਵਾਬ
ਬਾਅਦ ’ਚ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਹ ਨਹਿਰ ਵਿਚ ਡਿੱਗ ਪਿਆ। ਉਸ ਦੇ ਸਾਥੀਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਦਾ ਕੱਲ 18ਵਾਂ ਜਨਮ ਦਿਨ ਸੀ। ਉਹ ਕੇਕ ਲਈ ਪੈਸੇ ਵੀ ਲੈ ਕੇ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8