ਘਰ 'ਚ ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਪਏ ਵੈਣ, ਪਹਿਲਾਂ ਮਾਂ ਤੇ ਫਿਰ ਬੱਚੇ ਨੇ ਤੋੜਿਆ ਦਮ

Tuesday, Sep 24, 2024 - 04:36 PM (IST)

ਘਰ 'ਚ ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਪਏ ਵੈਣ, ਪਹਿਲਾਂ ਮਾਂ ਤੇ ਫਿਰ ਬੱਚੇ ਨੇ ਤੋੜਿਆ ਦਮ

ਗੜ੍ਹਸ਼ੰਕਰ (ਰਾਮਪਾਲ ਭਾਰਦਵਾਜ) : ਬੀਤੀ ਰਾਤ ਗੜ੍ਹਸ਼ੰਕਰ ਦੇ ਬੀਤ ਇਲਾਕੇ ਦੇ ਪਿੰਡ ਝੋਨ੍ਹੇਵਾਲ ਵਾਸੀਆਂ ਨੇ ਪ੍ਰਕਾਸ਼ ਹਸਪਤਾਲ ਦੇ ਸੰਚਾਲਕ ਡਾਕਟਰ ਖ਼ਿਲਾਫ ਸਾਢੇ ਸੱਤ ਵਜੇ ਟ੍ਰੈਫਿਕ ਜਾਮ ਕਰਦੇ ਹੋਏ ਧਰਨਾ ਦਿੱਤਾ ਅਤੇ ਡਾਕਟਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸਦੀ ਸੂਚਨਾ ਮਿਲਣ 'ਤੇ ਐੱਸ. ਐੱਚ. ਓ. ਗੜ੍ਹਸ਼ੰਕਰ ਬਲਜਿੰਦਰ ਸਿੰਘ ਅਤੇ ਡੀ. ਐੱਸ. ਪੀ ਗੜ੍ਹਸ਼ੰਕਰ ਪਰਮਿੰਦਰ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਡਾਕਟਰ ਖ਼ਿਲਾਫ ਕੇਸ ਦਰਜ ਕਰਨ ਦੀ ਮੰਗ 'ਤੇ ਅੜੇ ਰਹੇ ਜਿਸ ਤੋਂ ਬਾਅਦ ਆਖਿਰ ਪੁਲਸ ਵਲੋਂ ਡਾਕਟਰ ਖ਼ਿਲਾਫ ਕੇਸ ਦਰਜ ਕਰਨ ਭਰੋਸੇ ਤੋਂ ਬਾਅਦ ਸਾਢੇ ਦੱਸ ਵਜੇ ਧਰਨਾ ਸਮਾਪਤ ਕੀਤਾ।

ਇਹ ਵੀ ਪੜ੍ਹੋ : ਪੰਜਾਬ 'ਚ ਵੱਧ ਰਹੀ ਗਰਮੀ ਦਰਮਿਆਨ ਮੌਸਮ ਵਿਭਾਗ ਨਵੀਂ ਅਪਡੇਟ, ਕੀਤੀ ਇਹ ਵੱਡੀ ਭਵਿੱਖਬਾਣੀ

ਇਸ ਮੌਕੇ ਬਲਰਾਮ ਸਿੰਘ ਪਮੂ ਪੁੱਤਰ ਕਸ਼ੋਰੀ ਲਾਲ ਵਾਸੀ ਮਾਵਾ ਥਾਣਾ ਨੂਰਪੁਰ ਬੇਦੀ ਹਾਲ ਵਾਸੀ ਝੋਨ੍ਹੇਵਾਲ ਨੇ ਦੱਸਿਆ ਕਿ ਉਸਦੀ ਘਰਵਾਲੀ ਪੂਜਾ ਜੋ ਕਿ ਬੱਚੇ ਨੂੰ ਜਨਮ ਦੇਣ ਵਾਲੀ ਸੀ ਨੂੰ ਉਹ ਇਲਾਜ ਲਈ ਪ੍ਰਕਾਸ਼ ਹਸਪਤਾਲ ਝੋਨ੍ਹੇਵਾਲ ਵਿਖੇ ਦਾਖਲ ਕਰਵਾਇਆ ਸੀ। ਉਸ ਨੇ ਦੱਸਿਆ ਕਿ ਹਸਪਤਾਲ ਦੇ ਡਾਕਟਰ ਅਸ਼ਵਨੀ ਕੁਮਾਰ ਉਰਫ ਰਵੀ ਪੁੱਤਰ ਪ੍ਰਕਾਸ਼ ਵਾਸੀ ਝਾਂਗਨੀਆਂ ਵੱਲੋਂ ਇਲਾਜ 'ਚ ਅਣਗਹਿਲੀ ਵਰਤੀ ਗਈ ਜਿਸ ਕਾਰਨ ਉਸ ਦੀ ਤਬੀਅਤ ਖ਼ਰਾਬ ਹੋ ਗਈ ਤਾਂ ਉਕਤ ਰਵੀ ਨੇ ਮੇਰੀ ਘਰਵਾਲੀ ਅਤੇ ਬੱਚੇ ਨੂੰ ਊਨਾ ਹਿਮਾਚਲ ਪ੍ਰਦੇਸ਼ ਰੈਫਰ ਕਰ ਦਿੱਤਾ ਜਿੱਥੇ ਉਸਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਨਵ ਜਨਮੇ ਬੱਚੇ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ ਉਸਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਬਲਰਾਮ ਸਿੰਘ ਨੇ ਦੋਸ਼ ਲਾਇਆ ਕਿ ਉਸਦੀ ਘਰਵਾਲੀ ਪੂਜਾ ਅਤੇ ਨਵਜੰਮੇ ਬੱਚੇ ਦੀ ਮੌਤ ਉਕਤ ਡਾਕਟਰ ਦੀ ਅਣਗਹਿਲੀ ਕਾਰਨ ਹੋਈ ਹੈ। ਬਲਰਾਮ ਸਿੰਘ ਦੇ ਬਿਆਨ 'ਤੇ ਕਾਰਵਾਈ ਕਰਦੇ ਹੋਏ ਪ੍ਰਕਾਸ਼ ਹਸਪਤਾਲ ਦੇ ਸੰਚਾਲਕ ਅਸ਼ਵਨੀ ਕੁਮਾਰ ਉਰਫ ਰਵੀ ਖਿਲਾਫ ਧਾਰਾ 304 ਆਈ. ਪੀ. ਸੀ. ਦੇ ਤਹਿਤ ਥਾਣਾ ਗੜ੍ਹਸ਼ੰਕਰ ਵਿਖੇ ਕੇਸ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : 29 ਸਾਲ ਬਾਅਦ ਜਿੱਤੀ ਪੁਲਸ ਤਸ਼ੱਦਦ ਦੀ ਲੜਾਈ, ਡੀ. ਐੱਸ. ਪੀ. ਸਮੇਤ 3 ਪੁਲਸ ਮੁਲਾਜ਼ਮਾਂ ਨੂੰ ਸਜ਼ਾ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News