ਜ਼ਰੂਰਤ ਮੰਦਾਂ ਨੂੰ 50 ਲੱਖ ਰੁਪਏ ਦੇ ਚੌਲ ਦਾਨ ਦੇਣਗੇ ਗਾਂਗੁਲੀ

Thursday, Mar 26, 2020 - 05:30 PM (IST)

ਜ਼ਰੂਰਤ ਮੰਦਾਂ ਨੂੰ 50 ਲੱਖ ਰੁਪਏ ਦੇ ਚੌਲ ਦਾਨ ਦੇਣਗੇ ਗਾਂਗੁਲੀ

ਕੋਲਕਾਤਾ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਅਤੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ 21 ਦਿਨਾਂ ਦੇ  ਲਾਕਡਾਊਨ ਦੌਰਾਨ ਜ਼ਰੂਰਤਮੰਦਾਂ ਨੂੰ 50 ਲੱਖ ਰੁਪਏ ਦੇ ਚੌਲ ਦਾਨ ਦੇਣਗੇ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਸਰਕਾਰ ਨੇ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਕਈ ਸੂਬਿਆਂ ਵਿਚ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਲੈਣ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

PunjabKesari

ਬੰਗਾਲ ਕ੍ਰਿਕਟ ਸੰਘ (ਸੀ. ਏ. ਬੀ.) ਨੇ ਬਿਆਨ ਜਾਰੀ ਕਰ ਕਿਹਾ, ‘‘ਗਾਂਗੁਲੀ ਅਤੇ ਲਾਲ ਬਾਬਾ ਜ਼ਰੂਰਤਮੰਦਂ ਨੂੰ 50-50 ਲੱਖ ਰੁਪਏ ਦੇ ਚੌਲ ਵੰਡਣਗੇ। ਉਮੀਦ ਹੈ ਕਿ ਇਸ ਪਹਿਲ ਨਾਲ ਹੋਰ ਨਾਗਰਿਕ ਵੀ ਆਪਣੇ-ਆਪਣੇ ਸੂਬੇ ਵਿਚ ਲੋਕਾਂ ਦੀ ਮਦਦ ਲਈ ਅੱਗੇ ਆਉਣਗੇ।’’ ਸੀ. ਏ. ਬੀ. ਦੇ ਪ੍ਰਧਾਨ ਅਵਿਸ਼ੇਕ ਡਾਲਮੀਆ ਨੇ ਵੀ ਸਰਕਾਰੀ ਐਮਰਜੈਂਸੀ ਰਾਹਤ ਫੰਡ ਵਿਚ 5 ਲੱਖ ਰੁਪਏ ਦੀ ਮਦਦ ਦਿੱਤੀ ਸੀ। ਗਾਂਗੁਲੀ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਉਹ ਪੱਛਮੀ ਸਰਕਾਰ ਨੂੰ ਈਡਨ ਗਾਰਡਨ ਕੁਆਰਨਟਾਈਨ ਦਾ ਇਸਤੇਮਾਲ ਕਰਨ ਲਈ ਦੇ ਸਕਦੇ ਹਨ। ਗਾਂਗੁਲੀ ਨੇ ਕਿਹਾ ਕਿ ਜੇਕਰ ਸਰਕਾਰ ਸਾਨੂੰ ਕਹੇਗੀ ਤਾਂ ਅਸੀਂ ਜ਼ਰੂਰ ਈਡਨ ਗਾਰਡਨ ਨੂੰ ਇਸਤੇਮਾਲ ਕਰਨ ਲਈ ਦੇਵਾਂਗੇ। ਇਸ ਮੁਸ਼ਕਿਲ ਸਮੇਂ ਵਿਚ ਸਾਡੇ ਤੋਂ ਜੋ ਹੋ ਸਕੇਗਾ ਉਹ ਅਸੀਂ ਕਰਾਂਗੇ। ਇਸ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ।


author

Ranjit

Content Editor

Related News